You are currently viewing Punjabi boliyan || punjabi lok boliyan || ਮੁੰਡੇ-ਕੁੜੀਆਂ
ਪੰਜਾਬੀ ਲੋਕ ਬੋਲੀਆਂ punajbi boliyan gidda

Punjabi boliyan || punjabi lok boliyan || ਮੁੰਡੇ-ਕੁੜੀਆਂ

ਸਟੇਟਸ ਰਾਂਝਾ ਵਿਚ ਤੁਹਾਡਾ ਸਵਾਗਤ ਹੈ. ਇਥੇ ਤੁਹਾਨੂੰ ਮਿਲਣਗੀਆਂ ਮੁੰਡੇ-ਕੁੜੀਆਂ ਦੀਆ ਆਪਸ ਦੀਆ ਪੰਜਾਬੀ ਲੋਕ ਬੋਲੀਆ best punjabi boliyan, boliyan in punjabi giddha, boliyan in punjabi language

ਊਰੀ ਊਰੀ ਊਰੀ,
ਨੱਚਦੀ ਕਾਹਤੋਂ ਨੀ,
ਕੀ ਮਾਲਕ ਨੇ ਘੂਰੀ,
ਨੱਚਦੀ ..

ਊਰੀ ਊਰੀ ਊਰੀ,
ਨੀ ਅੱਜ ਦਿਨ ਸ਼ਗਨਾ ਦਾ,
ਨੱਚ ਨੱਚ ਹੋ ਜਾ ਦੂਹਰੀ,
ਨੀ ਅੱਜ ………

ਊਰੀ ਊਰੀ ਊਰੀ ਵੇ,
ਦੁੱਧ ਡੁੱਲਿਆ ਜੇਠ ਨੇ ਘੂਰੀ ਵੇ,
ਦੁੱਧ ………,

ਉੱਚੇ ਟਿੱਬੇ ਮੈ ਭਾਂਡੇ ਮਾਂਜਦੀ,
ਉੱਤੋਂ ਰੁੜ੍ਹ ਗਈ ਥਾਲੀ,
ਕੈਦ ਕਰਾ ਦੂੰਗੀ,
ਮੈਂ ਡਿਪਟੀ ਦੀ ਸਾਲੀ,
ਕੈਦ ਕਰਾ ਦੂੰਗੀ…….,

ਉੱਚੇ ਟਿੱਬੇ ਮੈ ਭਾਂਡੇ ਮਾਂਜਦੀ,
ਉੱਤੋਂ ਰੁੜ੍ਹ ਗਿਆ ਗਲਾਸ,
ਹੁਣ ਕਿਉਂ ਰੋਂਦੀ ਆ,
ਜੀਜਾ ਲੈ ਗਿਆ ਸਾਕ,
ਹੁਣ ਕਿਉਂ …

ਉੱਚੇ ਟਿੱਬੇ ਮੇਰੀ ਮੂੰਗੀ ਦਾ ਬੂਟਾ,
ਉਹਨੂੰ ਚਰ ਗਈ ਗਾਂ,
ਵੇ ਰੋਦਾ ਮੂੰਗੀ ਨੂੰ,
ਘਰ ਮਰਗੀ ਤੇਰੀ ਮਾਂ,
ਵੇ ਰੋਦਾ ਮੂੰਗੀ …..,

ਊਚੇ ਟਿੱਬੇ ਮੈ ਤਾਣਾ ਤਣਦੀ,
ਉਤੋਂ ਦੀ ਲੰਘ ਗਈ ਵੱਛੀ,
ਨਣਾਨੇ ਮੋਰਨੀਏ ਘਰ ਜਾ ਕੇ ਨਾ ਦੱਸੀ,
ਨਣਾਨੇ …

ਉੱਚੇ ਟਿੱਬੇ ਮੈ ਤਾਣਾ ਤਣਦੀ,
ਦੂਰ ਵੱਜੇ ਇੱਕ ਤਾਰਾ,
ਖੂਹ ਤੇ ਮਿੱਲ ਮੁੰਡਿਆਂ,
ਸ਼ੱਕ ਕਰਦਾ ਪਿੰਡ ਸਾਰਾ,
ਖੂਹ ਤੇ ……

ਉੱਚੇ ਟਿੱਬੇ ਮੈ ਤਾਣਾ ਤਣਦੀ,
ਤਣਦੀ ਰੀਝਾਂ ਲਾ ਕੇ,
ਮਿਲ ਜਾ ਹਾਣ ਦਿਆਂ,
ਤੂੰ ਸੌਹਰੇ ਘਰ ਆ ਕੇ,
ਮਿਲ ਜਾ …….,

ਊਠਾਂ ਵਾਲਿਉ, ਊਠ ਲੱਦੇ ਵੇ ਲਾਹੌਰ ਨੂੰ,
ਕੱਲੀ ਕੱਤਾਂ ਦੇ ਘਰ ਘੱਲਿਉ ਮੇਰੇ ਭੌਰ ਨੂੰ,
ਕੱਲੀ ਕੱਤਾਂ…..

ਊਠਾਂ ਵਾਲਿਉ, ਊਠ ਲੱਦੀਆਂ ਬੋਰੀਆਂ,
ਮਹਿਲੀ ਛੱਡੀਆਂ, ਸੁੰਨੀਆਂ ਗੋਰੀਆਂ,
ਮਹਿਲੀ .

ਊਠਾਂ ਵਾਲਿਉ, ਥੋਡੀ ਕੀ ਵੇ ਨੌਕਰੀ,
ਪੰਜ ਵੇ ਰੁਪਈਏ, ਇਕ ਭੋਅ ਦੀ ਟੋਕਰੀ,
ਪੰਜ ਵੇ …..

ਉੱਚਾ ਬੁਰਜ ਬਰਾਬਰ ਮੋਰੀ,
ਦੀਵਾ ਕਿਸ ਵਿੱਚ ਧਰੀਏ,
ਵਈ ਚਾਰੇ ਨੈਣ ਕਟਾ ਵੱਡ ਹੋਗੇ,
ਹਾਮੀ ਕੀਹਦੀ ਭਰੀਏ,
ਨਾਰ ਬੇਗਾਨੀ ਦੀ, ਬਾਂਹ ਨਾ ਮੂਰਖਾ ਫੜੀਏ,
ਨਾਰ ਬੇਗਾਨੀ ……..,

ਬਾਂਹ ਫੜ ਕੇ ਨਾ ਡਰੀਏ, ਨਰ ਬੇਗਾਨੀ ਦੀ,
ਬਾਂਹ ……,

ਉੱਚੇ ਬੁਰਜ ਖੜੋਤਿਆ,
ਪੱਗ ਬੰਨਦਾ ਚਿਣ ਚਿਣ ਕੇ,
ਆਈ ਮੌਤ ਮਰ ਜਾਏਗਾ ਚੋਬਰਾ,
ਭੁੰਜੇ ਰੁਲਣਗੇ ਕੇਸ,
ਨੀ ਅਨਹੋਈਆ ਗੱਲਾ ਕਰਦਾ, ਜਾਂਦੀ ਨਾ ਕੋਈ ਪੇਸ਼,
ਨੀ ਅਨਹੋਈਆ …

ਉਰਲੇ ਬਜਾਰ ਨੀ ਮੈ ਹਰ ਕਰਾਓਦੀ ਆਂ,
ਪਰਲੇ ਬਜਾਰ ਨੀ ਮੈ ਬੰਦ ਗਜਰੇ,
ਅੱਡ ਹੋਉਗੀ ਜਠਾਣੀ ਤੈਥੋ ਲੈਕੇ ਬਦਲੇ,
ਅੱਡ ……..

ਉਰਲੇ ਖੇਤ ਵਿੱਚ ਕਣਕ ਬਾਜਰਾ,
ਪਰਲੇ ਖੇਤ ਵਿੱਚ ਗੰਨੇ,
ਵੇ ਮੈ ਨੱਚਾਂ ਬਾਲਮਾ ਖੇਤਾ ਦੇ ਬੰਨੇ ਬੰਨੇ,
ਵੇ ਮੈ …….