You are currently viewing Punjabi boliyan || punjabi lok boliyan || ਮੁੰਡੇ-ਕੁੜੀਆਂ
ਪੰਜਾਬੀ ਲੋਕ ਬੋਲੀਆਂ punajbi boliyan gidda

Punjabi boliyan || punjabi lok boliyan || ਮੁੰਡੇ-ਕੁੜੀਆਂ

ਸਟੇਟਸ ਰਾਂਝਾ ਵਿਚ ਤੁਹਾਡਾ ਸਵਾਗਤ ਹੈ. ਇਥੇ ਤੁਹਾਨੂੰ ਮਿਲਣਗੀਆਂ ਮੁੰਡੇ-ਕੁੜੀਆਂ ਦੀਆ ਆਪਸ ਦੀਆ ਪੰਜਾਬੀ ਲੋਕ ਬੋਲੀਆ punjabi boliyan for giddha lyrics, punjabi boliyan for jago in punjabi, punjabi boliyan for jago lyrics

ਘਰੇ ਜਾ ਕੇ ਨਾ ਚੁੱਲੇ ਚ ਲੱਤ ਮਾਰੀ,
ਨੱਚਨਾ ਤਾਂ ਹੁਣ ਨੱਚ ਲੈ,
ਘਰੇ ਜਾ ਕੇ …….,

ਘੜਾ,ਘੜੇ ਪਰ ਮੱਘੀ ਵੇ ਜਾਲਮਾ,
ਦਿਲ ਵਿੱਚ ਰੱਖਦਾ ਏ ਠੱਗੀ ਵੇ ਜਾਲਮਾ,
ਦਿਲ ਵਿੱਚ …….

ਘੋੜਾ ਆਰ ਦਾ ਵੇ,
ਘੋੜਾ ਪਾਰ ਦਾ ਵੇ,
ਸਾਨੂੰ ਤੂੰਬਾ ਸੁਣਾ ਦੇ ਇੱਕ ਤਾਰ ਦਾ ਵੇ,
ਸਾਨੂੰ ਤੂੰਬਾ …….,

ਘੋੜਾ ਆਰ ਨੂੰ ਵੇ,
ਘੋੜਾ ਪਾਰ ਨੂੰ ਵੇ,
ਪੇਕੇ ਛੱਡੀਏ ਨਾ ਨਾਰ ਮੁਟਿਆਰ ਨੂੰ ਵੇ,
ਪੇਕੇ ਛੱਡੀਏ .

ਘੋੜਾ ਆਰ ਨੀ ਮਾਏ,
ਘੋੜਾ ਪਰ ਨੀ ਮਾਏ,
ਰਾਝਾਂ ਮੰਗੇ ਮਸਰਾਂ ਦੀ ਦਾਲ ਨੀ ਮਾਏ,
ਰਾਝਾਂ ਮੰਗੇ …….,

ਘੋੜਾ ਆਰ ਨੀ ਧੀਏ,
ਘੋੜਾ ਪਰ ਨੀ ਧੀਏ,
ਮੱਥੇ ਮਾਰ ਮਸਰਾਂ ਦੀ ਦਲ ਨੀ ਧੀਏ,
ਮੱਥੇ ……..,

ਘਰ ਨੇ ਜਿੰਨਾ ਦੇ ਨੇੜੇ ਨੇੜੇ,
ਖੇਤ ਜਿੰਨਾ ਦੇ ਨਿਆਈਆਂ,
ਗਿੱਧਾ ਪਾ ਚੱਲੀਆਂ,
ਨਣਦਾਂ ਤੇ ਭਰਜਾਈਆਂ,
ਗਿੱਧਾ………,

ਘੁੰਗਰੀਆਂ ਪਰਾਂਦੇ ਨੂੰ,
ਆਖ ਰਹੀ ਮੈ ਜਾਂਦੇ ਨੂੰ,
ਕਹਿ ਜਾਈ ਵੇ ਲਲਾਰੀ ਨੂੰ,
ਦੇ ਡੋਬਾ, ਦੇ ਡੋਬਾ ਫੁਲਕਾਰੀ ਨੂੰ,
ਦੇ ਡੋਬਾ …….,

ਚਿੱਟੇ ਚਿੱਟੇ ਚੌਲਾ ਦੀਆਂ ਚਿੱਟੀਆਂ ਪਿੰਨੀਆ,
ਪਹਿਲੀ ਪਿੰਨੀ ਜੇਠ ਦੀ ਨੀ,
ਪਾਣੀ ਵਗੇ ਪੁਲਾ ਦੇ ਹੇਠ ਦੀ ਨੀ,
ਪਾਣੀ ਵਗੇ……..,

ਚੰਨਾ ਵੇ ਚੰਨਾ,
ਤੇਰੀ ਰੋਟੀ ਮੈ ਬੰਨਾਂ,
ਸਿਰ ਤੇ ਦਹੀਂ ਦਾ ਛੰਨਾ,
ਵੇ ਅੱਗੇ ਖਾਲ ਦਾ ਬੰਨਾ,
ਪੁਲ ਬੰਨ ਵੈਰੀਆਂ,
ਵੇ ਮੈ ਕਿੱਥੋ ਦੀ ਲੰਘਾ,
ਪੁਲ ਬੰਨ………

ਚਾਂਦੀ ਚਾਂਦੀ ਦੀ,
ਧੀਏ ਨੀ ਪਸੰਦ ਕਰ ਲੈ,
ਗੱਡੀ ਭਰੀ ਮੁੰਡਿਆਂ ਦੀ ਜਾਂਦੀ,
ਧੀਏ ਨੀ ….

ਚਰਖੇ ਨੂੰ ਚੱਕ ਲੈ,
ਤ੍ਰਿਝਣਾ ਚੋਂ ਛੇਤੀ ਛੇਤੀ,
ਭੱਜ ਲੈ ਜੇ ਭੱਜਿਆਂ ਜਾਂਦੇ,
ਨੀ ਰੇਸ਼ਮੀ ਗਰਾਰੇ ਵਾਲੀਏ,
ਜੱਟ ਬੱਕਰੇ ਬੁਲਾਉਦਾ ਆਵੇ,
ਨੀ ਰੇਸ਼ਮੀ .

ਚੁੱਲੇ ਪਕਾਵਾਂ ਰੋਟੀਆਂ,
ਕੋਈ ਹਾਰੇ ਧਰਦੀ ਦਾਲ,
ਸਾਰੀਆਂ ਖਾ ਗਿਆ ਰੋਟੀਆ,
ਤੇ ਸਾਰੀ ਪੀ ਗਿਆ ਵਾਲ,
ਵੇ ਤੈਨੂੰ ਹਾਈਆ ਹੋਜੇ,
ਭੁੱਖੇ ਤਾਂ ਮਰਗੇ ਮੇਰੇ ਲਾਲ,
ਵੇ ਤੈਨੂੰ……..,

ਚੁੱਲੇ ਪਕਾਵਾਂ ਰੋਟੀਆਂ,
ਕੋਈ ਹਾਰੇ ਧਰਦੀ ਦਾਲ,
ਸਾਰੀਆਂ ਖਾ ਗਿਆ ਰੋਟੀਆ,
ਤੇ ਸਾਰੀ ਪੀ ਗਿਆ ਦਾਲ,
ਵੇ ਜੈਤੋ ਦਾ ਕਿਲਾ ਦਿਖਾ ਦੂ,
ਜੇ ਕੱਢੀ ਮਾਂ ਦੀ ਗਾਲ,
ਵੇ ਜੈਤੋ …..,

ਛੱਲਾ ਓਏ, ਛੱਲਾ ਗੋਲ ਘੇਰੇ ਦਾ,
ਰਾਂਝਾ ਓਏ,ਰਾਂਝਾ ਮੋਰ ਬਨੇਰੇ ਦਾ,
ਰਾਂਝਾ …

ਛੱਲਾ ਓਏ,ਛੱਲਾ ਗਲ ਦੀ ਗਾਨੀ ਆ,
ਰਾਂਝਾ ਓਏ,ਰਾਂਝਾ ਦਿਲ ਦਾ ਜਾਨੀ ਆ,
ਰਾਂਝਾ…..

ਛੱਲਾ ਓਏ,ਛੱਲਾ ਮੇਰੀ ਚੀਚੀ ਦਾ,
ਰਾਂਝਾ ਓਏ,ਰਾਂਝਾ ਫੁੱਲ ਬਗੀਚੀ ਦਾ,
ਰਾਂਝਾ ……….

ਛੱਲਾ ਓਏ,ਛੱਲਾ ਸੋਨੇ ਦੀਆਂ ਤਾਰਾਂ ਦਾ,
ਰਾਂਝਾ ਓਏ ਰਾਂਝਾ ਪੁੱਤ ਸਰਦਾਰਾਂ ਦਾ,
ਰਾਂਝਾ ਓਏ ..

ਛੋਲੇ ਛੋਲੇ ਛੋਲੇ, ਬਾਪੂ ਜੀ ਨੂੰ ਭਰਮ ਪਿਆ,
ਧੀਏ ਕੌਣ ਨੀ ਚੁਬਾਰੇ ਵਿੱਚ ਬੋਲੇ,
ਕੱਲੀ ਬਾਪੂ ਮੈ ਹੋਵਾਂ,
ਦੁੱਜੀ ਗੁੰਝ ਚਰਖੇ ਦੀ ਬੋਲੇ,
ਜਾਨ ਕੋ ਮੁੰਡਿਆਂ,
ਹੋ ਚਰਖੇ ਦੇ ਉਹਲੇ
ਜਾਨ ਲਕੋ ..