You are currently viewing Punjabi boliyan || punjabi lok boliyan || ਮੁੰਡੇ-ਕੁੜੀਆਂ
ਪੰਜਾਬੀ ਲੋਕ ਬੋਲੀਆਂ punajbi boliyan gidda

Punjabi boliyan || punjabi lok boliyan || ਮੁੰਡੇ-ਕੁੜੀਆਂ

ਸਟੇਟਸ ਰਾਂਝਾ ਵਿਚ ਤੁਹਾਡਾ ਸਵਾਗਤ ਹੈ. ਇਥੇ ਤੁਹਾਨੂੰ ਮਿਲਣਗੀਆਂ ਮੁੰਡੇ-ਕੁੜੀਆਂ ਦੀਆ ਆਪਸ ਦੀਆ ਪੰਜਾਬੀ ਲੋਕ ਬੋਲੀਆ

ਛੋਲੇ ਛੋਲੇ ਛੋਲੇ,
ਇੰਨਾ ਨਾਨਕੀਆਂ ਦੀ ਰੜੇ ਭੰਬੀਰੀ ਬੋਲੇ,
ਇੰਨਾ ਨਾਨਕੀਆਂ ..

ਛੋਲੇ ਛੋਲੇ ਛੋਲੇ,
ਨੀ ਅੱਜ ਮੇਰੇ ਵੀਰੇ ਦੇ ਕੌਣ ਬਰਾਬਰ ਬੋਲੇ,
ਨੀ ਅੱਜ ….

ਛੰਨਾ ਭਰਿਆ ਦੁੱਧ ਦਾ,
ਇਹ ਡੋਲਣਾ ਵੀ ਨਹੀਂ,
ਹੋਰ ਭਰਨਾ ਵੀ ਨਹੀਂ,
ਤੈਨੂੰ ਛੱਡਣਾ ਵੀ ਨਹੀਂ,
ਹੋਰ ਕਰਨਾ ਵੀ ਨਹੀਂ,
ਜੇ ਕਰਿਆ,
ਕਰੁ ਤੇਰਾ ਭਾਈ,
ਪੱਖੀ ਨੂੰ ਸੌਂਣ ਲਵਾ ਦੇ ਵੇ,
ਬਾਲਮਾ ਰੁੱਤ ਗਰਮੀ ਦੀ ਆਈ,
ਪੱਖੀ ਨੂੰ

ਛੰਨਾ ਭਰਿਆ ਦੁੱਧ ਦਾ,
ਇਹ ਡੋਲਣਾ ਵੀ ਨਹੀਂ,
ਹੋਰ ਭਰਨਾ ਵੀ ਨਹੀਂ,
ਤੈਨੂੰ ਛੱਡਣਾ ਵੀ ਨਹੀਂ,
ਹੋਰ ਕਰਨਾ ਵੀ ਨਹੀਂ,
ਜੇ ਕਰਿਆ,
ਕਰੂ ਤੇਰਾ ਮਾਮਾ,
ਏਥੇ ਮੇਰੀ ਨੱਥ ਡਿੱਗ ਪਈ,
ਨਿਉ ਕੇ ਚੱਕੀ ਜਵਾਨਾ, ਏਥੇ ਮੇਰੀ ….

ਛੰਨਾ,ਛੰਨੇ ਵਿੱਚ ਚੂਰੀ ਕੁੱਟਾਂਗੇ,
ਲੈ ਲਾ ਨੰਬਰਦਾਰੀ,
ਆਪਾ ਲੋਕਾਂ ਨੂੰ ਕੁੱਟਾਗੇ,
ਲੈ ਲਾ .

ਛੈਣੇ ਛੈਣੇ ਛੈਣੇ,
ਵਿਦਿਆ ਪੜਾ ਦੇ ਬਾਬਲਾ,
ਭਾਵੇਂ ਦੇਈ ਨਾ ਦਾਜ ਵਿੱਚ ਗਹਿਣੇ,
ਵਿਦਿਆ ਪੜਾ ……..

ਛਡਾ ਛੜੇ ਨੂੰ ਦੇਵੇ ਦਿਲਾਸਾ,
ਮੌਜ ਭਰਾਵੋ ਰਹਿੰਦੀ,
ਦੋ ਡੱਕਿਆ ਨਾਲ ਅੱਗ ਬਲ ਪੈਦੀ,
ਰੋਟੀ ਸੇਕ ਨਾਲ ਲੈਦੀ,
ਇਕ ਦੁੱਖ ਲੈ ਬੈਠਦਾ,
ਝਾਕ ਰੰਨਾ ਵਿੱਚ ਰਹਿੰਦੀ,
ਇਕ ਦੁੱਖ ………

ਛੜਿਆਂ ਦੇ ਛੜਿਆਂ ਦੇ ਦੋ ਦੋ ਚੱਕੀਆਂ,
ਨੀ ਕੋਈ ਡਰਦੀ ਪੀਹਣ ਨਾ ਜਾਵੇ,
ਛੜੇ ਦੀ ਤਾਂ ਅੱਖ ਤੇ ਭਰਿੰਡ ਲੜ ਜੇ,
ਨੀ ਸਾਡੀ ਕੰਧ ਤੋਂ ਝਾਤੀਆਂ ਮਾਰੇ,
ਛੜਿਆਂ ਦੇ ਘਰ ਅੱਗ ਨਾ,
ਨਾ ਘੜੇ ਵਿੱਚ ਪਾਣੀ,
ਨਾ ਕੋਈ ਦਿਸਦੀ ਏ ਬਹੂ ਰਾਣੀ,
ਜਿਹੜੀ ਧਰੇ ਮਸਰਾਂ ਦੀ ਦਾਲ ਕੁੜੇ,
ਬੂਹ ਛੜਿਆਂ ਦਾ,
ਛੜਿਆਂ ਦਾ ਮਦੜਾ ਹਾਲ ਕੁੜੇ,
ਬੂਹ ਛੜਿਆਂ …..,

ਛੜਾ ਛੜਾ ਨਾ ਕਰਿਆ ਕਰ ਨੀ,
ਵੇਖ ਛੜੇ ਨਾ ਲਾ ਕੇ,
ਨੀ ਪਹਿਲਾ ਛੜਾ ਤੇਰੇ ਭਾਂਡੇ ਮਾਜੂ,
ਰੱਖੂ ਇਉ ਚਮਕਾ ਕੇ,
ਨੀ ਫੇਰ ਛੜਾ ਰਗਤੂ ਚਟਨੀ,
ਖੱਟੀ ਅੰਬੀ ਪਾ ਕੇ,
ਨੀ ਬਹਿ ਜਾ ਪੀੜੇ ਤੇ,
ਰੇਵ ਪੰਜਾਮੀ ਪਾ ਕੇ,
ਨੀ ਬਹਿ ਜਾ……..,

ਛੋਲੇ, ਪਾਵਾਂ ਭੜੋਲੇ, ਚਿੱਤ ਚੰਦਰੀ ਦਾ ਡੋਲਦਾ,
ਮਰਾ ਕਿ ਮਰ ਕੇ ਜੀਵਾਂ,
ਰਾਂਝਾ ਮੁੱਖੋ ਨਹੀਓ ਬੋਲਦਾ,
ਮਰਾ ਕਿ …….

ਛੰਨੇ ਉੱਤੇ ਛੰਨਾ, ਛੰਨਾ ਭਰਿਆ ਜਵੈਣ ਦਾ,
ਵੇਖ ਲੈ ਸ਼ਕੀਨਾ, ਗਿੱਧਾ ਜੱਟੀ ਮਲਵੈਨ ਦਾ, ਵੇਖ ਲੈ ..

ਜੇ ਜੱਟੀਏ ਜੱਟ ਕੁੱਟਣਾ ਹੋਵੇ,
ਕੁੱਟੀਏ ਕੰਧੋਲੀ ਉਹਲੇ,
ਨੀ ਪਹਿਲਾ ਜੱਟ ਤੋਂ ਮੱਕੀ ਪਿਹਾਈਏ,
ਫਿਰ ਪਿਹਾਈਏ ਛੋਲੇ,
ਜੱਟੀਏ ਦੇ ਦਵਕਾ ਜੱਟ ਨਾ ਬਰਾਬਰ ਬੋਲੇ,
ਜੱਟੀਏ ਦੇ ……….