You are currently viewing Punjabi boliyan || punjabi lok boliyan || ਮੁੰਡੇ-ਕੁੜੀਆਂ
ਪੰਜਾਬੀ ਲੋਕ ਬੋਲੀਆਂ punajbi boliyan gidda

Punjabi boliyan || punjabi lok boliyan || ਮੁੰਡੇ-ਕੁੜੀਆਂ

ਸਟੇਟਸ ਰਾਂਝਾ ਵਿਚ ਤੁਹਾਡਾ ਸਵਾਗਤ ਹੈ. ਇਥੇ ਤੁਹਾਨੂੰ ਮਿਲਣਗੀਆਂ ਮੁੰਡੇ-ਕੁੜੀਆਂ ਦੀਆ ਆਪਸ ਦੀਆ ਪੰਜਾਬੀ ਲੋਕ ਬੋਲੀਆ

ਜੱਟਾਂ ਦੇ ਪੁੱਤ ਸਾਧੂ ਹੋ ਗੇ,
ਸਿਰ ਪਰ ਜਟਾਂ ਰਖਾਈਆਂ,
ਬਈ ਬਗਲੀਆਂ ਫੜ ਕੇ ਮੰਗਣ ਤੁਰ ਪੈ ਖੈਰ ਨਾ ਪਾਉਦੀਆਂ ਮਾਈਆਂ,
ਸੱਥ ਵਿੱਚ ਬੈਹ ਕੇ ਬੀਨ ਬਜਾਉਦੇ,
ਚੁਟਕੀ ਚੁਟਕੀ ਲਿਆਈਆਂ,
ਆਹ ਲੈ ਫੜ ਮਿੱਤਰਾਂ,ਬੰਗਾ ਮੇਚ ਨਾ ਆਈਆਂ,
ਆਹ ਲੈ …………

ਜੋਗੀਆਂ ਦੇ ਕੰਨਾ ਵਿੱਚ ਕੱਚ ਦੀਆਂ ਮੁਦਰਾਂ,
ਮੁਦਰਾਂ ਦੇ ਵਿੱਚੋਂ ਤੇਰਾ ਮੁੰਹ ਦਿਸਦਾ,
ਵੇ ਮੈ ਜਿਹੜੇ ਪਾਸੇ ਦੇਖਾਂ,ਮੈਨੂੰ ਤੂੰ ਦਿਸਦਾ,
ਵੇ ਮੈ ਜਿਹੜੇ .

ਜਦੋਂ ਜਵਾਨੀ ਚੱਲੀ ਸੀ ਵੇ ਜਾਲਮਾ,
ਤੂੰ ਘੁੰਗਰੂ ਮੈ ਟੱਲੀ ਸੀ ਵੇ ਜਾਲਮਾ,
ਤੂੰ ਘੁੰਗਰੂ ………

ਜਦੋਂ ਜਵਾਨੀ ਜੋਰ ਸੀ ਵੇ ਜਾਲਮਾ,
ਤੂੰ ਪਤੰਗ ਮੈ ਡੋਰ ਸੀ ਵੇ ਜਾਲਮਾ,
ਤੂੰ ਪਤੰਗ ……….

ਜਦੋ ਜਵਾਨੀ ਜੋਰ ਸੀ ਵੇ ਜਾਲਮਾ,
ਵੰਝਲੀ ਵਰਗਾ ਬੋਲ ਸੀ ਵੇ ਜਾਲਮਾ,
ਵੰਝਲੀ .

ਜੇਠ ਜਠਾਣੀ ਮਿੱਟੀ ਲਾਉਦੇ,
ਮੈ ਭਰਦੀ ਸੀ ਪਾਣੀ,
ਨੀ ਮੇਰੀ ਹਾਅ ਲੱਗ ਗਈ,
ਸਿੱਖਰੋ ਡਿੱਗੀ ਜਠਾਣੀ,
ਨੀ ਮੇਰੀ ….

ਜੇਠ ਜਠਾਣੀ ਮਿੱਟੀ ਲਾਉਦੇ,
ਮੈ ਢੋਦੀ ਸੀ ਗਾਰਾ,
ਜੇ ਮੇਰੀ ਹਾਅ ਲੱਗ ਗਈ,
ਸਿੱਖਰੋ ਡਿੱਗੂ ਚੁਬਾਰਾ,
ਜੇ ਮੇਰੀ …

ਜੇਠ ਜੇਠਾਣੀ ਚਾਹ ਸੀ ਪੀਂਦੇ,
ਪੀਂਦੇ ਪੀਂਦੇ ਲੜਪੇ,
ਨੀ ਫਿਰ ਕੌਲੀ ਗਲਾਸ ਖੜਕੇ,
ਨੀ ਫਿਰ ……….

ਜੇ ਕੁੜੀਓ ਥੋਡਾ ਵਿਆਹ ਨਹੀਂ ਹੁੰਦਾ,
ਤੜਕੇ ਉਠ ਕੇ ਨਹਾਇਆ ਕਰੋ,
ਨੀ ਬਿਓਟੀ ਪਾਰਲਰ ਜਾ ਕੇ,
ਪਾਉਡਰ ਕਰੀਮਾਂ ਲਾਇਆ ਕਰੋ,
ਨੀ ਬਿਓਟੀ ..

ਜੇ ਮੁੰਡਿਆਂ ਤੂੰ ਮੈਨੂੰ ਨੱਚਦੀ ਦੇਖਣਾ,
ਗੜਵਾ ਲੈ ਦੇ ਚਾਂਦੀ ਦਾ ਵੇ,
ਲੱਕ ਹਿਲੇ ਮਜਾਜਣ ਜਾਂਦੀ ਦਾ,
ਲੱਕ …….,

ਅਸਾਂ ਕੁੜੀਏ ਨਾ ਤੇਰੀ ਤੋਰ ਨੀ ਦੇਖਣੀ,
ਅੱਗ ਲਾਉਣਾ ਗੜਵਾ ਚਾਂਦੀ ਦਾ ਨੀ,
ਲੱਕ ਟੁੱਟ ਜੂ ਹੁਲਾਰੇ ਖਾਂਦੀ ਦਾ ਨੀ,
ਲੱਕ .

ਜੇ ਮੈਂ ਹੋਵਾਂ ਮੱਲਣੀ,
ਮੱਲਾਂ ਵਾਲੇ ਘੋਲ ਕਰਾਂ,
ਜੇ ਮੈ

ਜੇ ਮਾਮੀ ਤੂੰ ਨੱਚਣ ਨੀ ਜਾਣਦੀ,
ਏਥੇ ਕਾਸ ਨੂੰ ਆਈ,
ਨੀ ਭਰਿਆਂ ਪਤੀਲਾ ਪੀ ਗੀ ਦਾਲ ਦਾ,
ਰੋਟੀਆਂ ਦੀ ਥਈ ਮੁਕਾਈ,
ਨੀ ਜਾ ਕੇ ਆਖੇਗੀ,
ਛੱਕਾ ਪੂਰ ਕੇ ਆਈ,
ਨੀ ਜਾ ਕੇ …….

ਜਾ ਕੇ ਸੁਨਿਆਰੇ ਕੋਲੋ ਟਿੱਕਾ ਮੈ ਘੜਾਓਦੀ ਆਂ,
ਲਾਉਦੀ ਆ ਮੈ ਸਿਰ ਵਿਚਲੇ ਚੀਰ ਬੀਬੀ ਨਣਦੇ,
ਸਾਡੇ ਨਾ ਪਸੰਦ ਤੇਰਾ ਵੀਰ ਬੀਬੀ ਨਣਦੇ,
ਸਾਡੇ ਨਾ …

ਜੇ ਮੁੰਡਿਆਂ ਮੈਨੂੰ ਨੱਚਦੀ ਵੇਖਣਾ,
ਬਾਂਕਾ ਲਿਆ ਦੇ ਭੈਣ ਦੀ ਆਂ,
ਵੇ ਅੱਡੀ ਵੱਜੇ ਤੇ ਧਮਕਾਂ ਪੈਣ ਗੀ ਆਂ,
ਵੇ ਅੱਡੀ .

ਜੇ ਮੁੰਡਿਆਂ ਮੈਨੂੰ ਨੱਚਦੀ ਵੇਖਣਾ,
ਸੂਟ ਸਮਾ ਦੇ ਫਿੱਟ ਮੁੰਡਿਆਂ,
ਵੇ ਮੇਰੀ ਨੱਚਦੀ ਦੀ ਫੋਟੋ ਖਿੱਚ ਮੁੰਡਿਆਂ,
ਵੇ ਮੇਰੀ ………..,

ਜੇ ਮੁੰਡਿਆਂ ਮੈਨੂੰ ਨੱਚਦੀ ਵੇਖਣਾ,
ਸੂਟ ਸਮਾ ਦੇ ਟਾਇਟ ਮੁੰਡਿਆਂ,
ਵੇ ਮੈ ਤੇਰੇ ਕਮਰੇ ਦੀ ਲਾਇਟ ਮੁੰਡਿਆ,
ਵੇ ਮੈ ……,

ਜੇ ਜੀਜਾ ਸਾਡੇ ਵੰਗਾਂ ਵੇ ਚੜਾਉਨੀਆਂ,
ਵੰਗਾਂ ਚੜਾ ਦੇ ਕਾਲੀਆਂ ਵੇ,
ਅਸੀਂ ਅਸਲ ਮਲੰਗਾਂ ਦੀਆਂ ਸਾਲੀਆਂ ਵੇ,
ਅਸੀਂ ਅਸਲ .

ਜੀਜਾ ਮੇਰਾ ਭਤੀਜਾ,
ਪੈਸੇ ਦਿੰਦਾ ਨੀ ਵੰਗਾਂ ਨੂੰ,
ਜੀਜਾ ਮੇਰਾ ……,

ਜੀਜਾ ਲੱਕ ਨੂੰ ਖੁਰਦਾ ਆਵੇ,
ਮੇਰੇ ਭਾਦਾ ਪੈਸੇ ਵਾਰਦਾ,
ਜੀਜਾ ਲੱਕ ..