You are currently viewing Punjabi boliyan || punjabi lok boliyan || ਮੁੰਡੇ-ਕੁੜੀਆਂ
ਪੰਜਾਬੀ ਲੋਕ ਬੋਲੀਆਂ punajbi boliyan gidda

Punjabi boliyan || punjabi lok boliyan || ਮੁੰਡੇ-ਕੁੜੀਆਂ

ਜੀਜਾ ਵਾਰ ਦੇ ਦੁਆਨੀ ਖੋਟੀ,
ਗਿੱਧੇ ਵਿੱਚ ਤੇਰੀ ਸਾਲੀ ਨੱਚਦੀ,
ਜੀਜਾ ਵਾਰ ……,

ਜੀਜਾ ਸਾਲੀ ਤਾਸ਼ ਖੇਡਦੇ,
ਸਾਲੀ ਗਈ ਜਿੱਤ ਵੇ ਜੀਜਾ,
ਨਹਿਲੇ ਤੇ ਦਹਿਲਾ ਸਿੱਟ ਵੇ ਜੀਜਾ,
ਨਹਿਲੇ

ਤਾਸ਼ ਖੇਡਣਾ ਸਿੱਖ ਵੇ ਜੀਜਾ,
ਤਾਸ਼ …….

ਜੇ ਮੁੰਡਿਆ ਮੈਨੂੰ ਨੱਚਦੀ ਦੇਖਣਾ ਧਰਤੀ ਨੂੰ ਕਲੀ ਕਰਾਦੇ,

ਨੱਚਗੀ ਸਾਰੀ ਰਾਤ,
ਵੇ ਜਾ ਝਾਂਜਰ ਕੀਤੋ ਲਿਆ ਦੇ,
ਨੱਚੂਗੀ ……..,

ਜੇ ਮੁੰਡਿਆ ਵੇ ਮੈਨੂੰ ਨਾਲ ਲਿਜਾਣਾ,
ਮਾਂ ਦਾ ਦਰ ਤੂੰ ਚੱਕ ਮੁੰਡਿਆ,
ਵੇ ਮੈਨੂੰ ਰੇਸ਼ਮੀ ਰੁਮਾਲ ਵਾਗੂੰ ਰੱਖ ਮੁੰਡਿਆ,
ਵੇ ਮੈਨੂੰ ………,

ਜਾਗੋ ਕੱਢਣੀ ਮਾਮੀਏ ਛੱਡ ਨਖਰਾ,
ਦੱਸ ਤੇਰਾ ਮੇਰਾ,ਮੇਰਾ ਤੇਰਾ ਕਿ ਝਗੜਾ,
ਦੱਸ ਤੇਰਾ ……,

ਜਦ ਘਰ ਜਨਮੀ ਧੀ ਵੇ ਨਰੰਜਣਾ,
ਸੋਚੀਂ ਪੈ ਗਏ ਜੀ ਵੇ ਨਰੰਜਣਾ,
ਸੋਚੀਂ …..

ਜੋਗੀ ਆ ਨੀ ਗਿਆ,
ਫੇਰਾ ਪਾ ਨੀ ਗਿਆ,
ਕੋਈ ਵਿਸ਼ੇਅਰ ਨਾਗ,
ਲੜਾ ਨੀ ਗਿਆ, ਕੋਈ …….,

ਜੋਗੀਆਂ ਦੇ ਕੰਨਾਂ ਵਿੱਚ ਕੱਚ ਦੀਆਂ ਮੁੰਦਰਾਂ,
ਮੁੰਦਰਾਂ ਦੇ ਵਿੱਚੋ ਤੇਰਾ ਮੂੰਹ ਦਿਸਦਾ,
ਵੇ ਮੈ ਜਿਹੜੇ ਪਾਸੇ ਦੇਖਾ ਮੈਨੂੰ ਤੂੰ ਦਿਸਦਾ,
ਵੇ ਮੈ ………,

ਜੇ ਤੂੰ ਸੁਨਿਆਰੇ ਕੋਲੋ ਨੰਤੀਆਂ ਕਰਾਉਨੀਆਂ,
ਮੈਨੂੰ ਕਰਵਾ ਦੇ ਗੁੱਟ ਮੁੰਡਿਆਂ,
ਨਹੀ ਤਾਂ ਜਾਣਗੇ ਮੁਲਾਜੇ ਟੁੱਟ ਮੁੰਡਿਆਂ,
ਨਹੀ ਤਾਂ ……….,

ਜੇ ਤੂੰ ਸੁਨਿਆਰੇ ਕੋਲੋ ਨੱਤੀਆਂ ਕਰਾਉਨੀਆਂ,
ਮੈਨੂੰ ਕਰਵਾ ਦੇ ਛੱਲਾ ਮੁੰਡਿਆਂ,
ਨਹੀ ਤਾਂ ਰੋਵੇਂਗਾ ਸਿਆਲ ਵਿੱਚ ਕੱਲਾ ਮੁੰਡਿਆਂ,
ਨਹੀ ਤਾਂ …

ਜੇ ਤੂੰ ਸੁਨਿਆਰੇ ਕੋਲੋ ਨੰਤੀਆਂ ਕਰਾਉਨੀਆਂ,
ਮੈਨੂੰ ਕਰਵਾ ਦੇ ਛੱਲੇ ਮੁੰਡਿਆਂ,
ਭਾਵੇਂ ਲਾ ਬੱਠਲਾਂ ਨੂੰ ਥੱਲੇ ਮੁੰਡਿਆਂ,
ਭਾਵੇਂ ਲਾ ………,

ਜੇ ਤੂੰ ਸੁਨਿਆਰੇ ਕੋਲੋ ਨੱਤੀਆਂ ਕਰਾਉਨੀਆਂ,
ਮੈਨੂੰ ਕਰਵਾ ਦੇ ਸੱਗੀ ਮੁੰਡਿਆਂ,
ਵੇ ਤੇਰੇ ਮਗਰ ਫਿਰੁੱਗੀ ਭੱਜੀ ਮੁੰਡਿਆਂ,
ਵੇ ਤੇਰੇ …….,

ਜਾ ਵੇ ਢੋਲਣਾ,ਮੈ ਨੀ ਬੋਲਣਾ,
ਤੇਰੀ ਮੇਰੀ ਬੱਸ,
ਵੇ ਰਾਤੀ ਕਿੱਥੇ ਗਿਆ,
ਕਿੱਥੇ ਗਿਆ ਸੀ ਦੱਸ,
ਵੇ ਰਾਤੀ ……..,

ਜੱਟੀ ਕੋਟਕਪੂਰੇ ਦੀ,
ਤੇ ਬਾਹਮਣ ਅੰਮਿਰਤਸਰ ਦਾ,
ਜੱਟੀ ਪਕਾਵੇ ਰੋਟੀਆਂ ਤੇ ਬਾਹਮਣ ਪੇੜੇ ਕਰਦਾ,
ਉਧਰੋ ਆ ਗਿਆ ਦਿਉਰ ਜੱਟੀ ਦਾ,
ਸੰਲਗ ਹੱਥਾਂ ਚ ਫੜਦਾ,
ਵੇ ਨਾ ਮਾਰੀ ਨਾ ਮਾਰੀ ਦਿਓਰਾ,
ਬਾਹਮਣ ਆਪਣੇ ਘਰ ਦਾ,
ਵੇ ਕੱਚੀਆਂ ਕੈਲਾਂ ਨੂੰ ਜੀ ਸਭਨਾਂ ਦਾ ਕਰਦਾ,
ਵੇ ਕੱਚੀਆਂ …….,

ਜਿੱਥੇ ਜੈ ਕੁਰੇ ਤੂੰ ਬਹਿ ਜਾਵੇ,
ਹੋਜੇ ਚਾਨਣ ਚਾਰ ਚੁਫੇਰੇ,
ਨੀ ਸਾਲ ਸੋਲਵਾਂ ਚੜੀ ਜਵਾਨੀ,
ਬਸ ਨਹੀਂ ਕੁਝ ਤੇਰੇ,
ਨੀ ਮਹਿ ਏਦੇ ਨੂੰ ਘੱਲੋ ਸੁਨੇਹਾ,
ਲੈ ਜੇ ਏਹਨੂੰ ਆ ਕੇ,
ਜੇ ਇਹ ਮੁਕਰ ਗਈ,
ਮਰਜੂਗਾ ਗੂੜ ਖਾ ਕੇ,
ਜੇ ਇਹ …….,

ਜਾਂ ਤੂੰ ਦਿਉਰਾਂ ਅੱਡ ਵੇ ਹੋਜਾ,
ਨਹੀ ਤਾਂ ਕੱਢ ਲਾ ਕੰਧ ਵੇ,
ਮੈ ਬੁਰੀ ਕਰੂਗੀ,ਆਕੜ ਕੇ ਨਾ ਲੰਘ ਵੇ,
ਮੈ ਬੁਰੀ …

ਝਿਉਰਾਂ ਦੀ ਕੁੜੀ ਦੇ ਨਾਲ ਤੇਰੀ ਲੱਗੀ ਵੇ ਦੋਸਤੀ,
ਆਉਦਾ ਜਾਂਦਾ ਚੱਬ ਦਾਣੇ,
ਵੇ ਬਸ਼ਰਮਾ ਤੈਨੂੰ ਜੱਗ ਜਾਣੇ,
ਵੇ ਬਸ਼ਰਮਾ

ਝਿਉਰਾਂ ਦੀ ਕੁੜੀ ਦੇ ਨਾਲ ਤੇਰੀ ਲੱਗੀ ਵੇ ਦੋਸਤੀ,
ਆਉਦਾ ਜਾਂਦਾ ਚੱਬ ਛੱਲੀਆਂ,
ਵੇ ਬਸ਼ਰਮਾ ਤੈਨੂੰ ਛੱਡ ਚੱਲੀਆਂ,
ਵੇ ਬਸ਼ਰਮਾ ………

ਥਾਂਵਾ ਝਾਂਵਾ ਝਾਂਵਾ,
ਉਡੀਕਾ ਵੀਰ ਦੀਆਂ,
ਦੁੱਧ ਨੂੰ ਜਾਗ ਨਾ ਲਾਵਾ,
ਉਡੀਕਾ ਵੀਰ …….