You are currently viewing Punjabi boliyan || punjabi lok boliyan || ਮੁੰਡੇ-ਕੁੜੀਆਂ
ਪੰਜਾਬੀ ਲੋਕ ਬੋਲੀਆਂ punajbi boliyan gidda

Punjabi boliyan || punjabi lok boliyan || ਮੁੰਡੇ-ਕੁੜੀਆਂ

ਥਾਂਵਾ ਝਾਂਵਾ ਝਾਂਵਾ,
ਖੂਹ ਵਿੱਚ ਕੋਇਲ ਪਈ,
ਚੁੱਕ ਲੈ ਕਾਲਿਆਂ ਕਾਂਵਾ,
ਮੂੰਹ ਵਿੱਚ,
ਥਾਂਵਾ ਥਾਂਵਾ ਝਾਂਵਾ,
ਬਹਿ ਕੇ ਪਟੜੇ ਤੇ,
ਵੈਣ ਬੁੜੇ ਦੇ ਪਾਂਵਾ,
ਬਹਿ ਕੇ .

ਝੋਨੇ ਵਾਲੇ ਪਿੰਡੀ ਨਾ ਵਿਆਹੀ ਮੇਰੇ ਬਾਬਲਾ,
ਉਹ ਤਾਂ ਹੱਥ ਵਿੱਚ ਗੁਛੀਆਂ ਫੜਾ ਦੇਣਗੇ,
ਸਾਨੂੰ ਝੋਨਾ ਲਾਉਣ ਲਾ ਦੇਣਗੇ,
ਸਾਨੂੰ ਝੋਨਾ …………,

ਟੁੱਟੀ ਮੰਜੀ ਬਾਣ ਪੁਰਾਣਾ,
ਵਿੱਚਦੀ ਦਿਹਦੇ ਤਾਰੇ,
ਨੌਕਰ ਨਾ ਜਾਈ ਵੇ,
ਨੌਕਰ ਜਾਣ ਕੁਆਰੇ,
ਨੌਕਰ ਨਾ …..

ਟੁੱਟੀ ਮੰਜੀ ਬਾਣ ਪੁਰਾਣਾ,
ਵਿੱਚਦੀ ਦਿਹਦੇ ਤਾਰੇ,
ਕੁਤਰਾ ਕਰਦੇ ਨੂੰ,
ਤੇਲਣ ਅੱਖੀਆਂ ਮਾਰੇ,
ਕੁਤਰਾ ………..

ਟੁੱਟੀ ਮੰਜੀ ਬਾਣ ਪੁਰਾਣਾ,
ਵਿੱਚਦੀ ਦਿਹਦੇ ਤਾਰੇ, ਕੁਤਰਾ ਮੈ ਕਰਲੂ,
ਤੂੰ ਜਾ ਤੇਲਣ ਦੇ ਨਾਲੇ, ਕੁਤਰਾ ….
ਟੁੱਟੀ ਮੰਜੀ ਬਾਣ ਪੁਰਾਣਾ,
ਵਿੱਚਦੀ ਦਿਹਦੇ ਤਾਰੇ,
ਵੇ ਤੂੰ ਕਿੱਧਰ ਗਿਆ,
ਜੇਠ ਸੈਨਤਾਂ ਮਾਰੇ,
ਵੇ ਤੂੰ ……,

ਟੁੱਟੀ ਮੰਜੀ ਬਾਣ ਪੁਰਾਣਾ,
ਵਿੱਚਦੀ ਦਿਹਦੇ ਤਾਰੇ,
ਨੀ ਮੈ ਅੰਦਰ ਪਿਆ,
ਤੂੰ ਸਹਿ ਲੈ ਮੇਰੀਏ ਨਾਰੇ, ਨੀ ਮੈ …..

ਟੁੱਟੀ ਮੰਜੀ ਜੇਠ ਦੇ,
ਪਹਿਲਾ ਹੀ ਪੈਰ ਧਰਿਆ,
ਨੀ ਮਾਂ ਮੇਰੇ ਏਥੇ,
ਏਥੇ ਹੀ ਨੂੰਹਾਂ ਲੜਿਆਂ,
ਨੀ ਮਾਂ ਮੇਰੇ ..

ਟੱਲ,
ਬੁੜੀ ਨੂੰ ਭੌਕਣ ਦੇ,
ਮੇਲਾ ਦੇਖਣ ਚੱਲ,
ਬੁੜੀ ਨੂੰ …..

ਟੱਲੀ,
ਨੀ ਮਾਂ ਦੀ ਕਮਲੀ ਸੌਹਰੇ ਚੱਲੀ,
ਨੀ ਮਾਂ …….,

ਟੱਲੀਆਂ ਟੱਲੀਆਂ ਟੱਲੀਆਂ,
ਸਾਨੂੰ ਦੇਖ ਲੋ ਭੈਣੋ,
ਅਸੀਂ ਨੱਚ ਚੱਲੀਆਂ,
ਸਾਨੂੰ ……,

ਠੰਡੇ ਨੀ ਪੈੜੇ ਵਾਲੀਏ,
ਤੂੰ ਝੱਟ ਕੁ ਮਗਰੋਂ ਆਈ,
ਠੰਡੇ ਨੀ …….,

ਠੰਡੀ ਬੋਹੜ ਦੀ ਛਾਵੇ,
ਨੀ ਮੈ ਚਰਖਾ ਡਾਹ ਲਿਆ,
ਬਾਹਰੋ ਆਈ ਸੱਸ,
ਨੀ ਉਹਨੇ ਆਢਾ ਲਾ ਲਿਆ,
ਨੀ ਜਦ ਮੈ ਗੱਲ ਮਾਹੀ ਨੂੰ ਦੱਸੀ,
ਨੀ ਉਹਨੇ ਭੰਨਤੀ ਮੇਰੀ ਵੱਖੀ, ਨੀ ਓਹਨੇ ….

ਡੋਲ,
ਬਣਾ ਵਿੱਚ ਆ ਜਾਈ ਵੇ,
ਸੁਣ ਕੇ ਮੇਰਾ ਬੋਲ,
ਬਣਾ ਵਿੱਚ …….,

ਡੱਬੀ,
ਬਣਾ ਵਿੱਚ ਆਇਆ ਸੀ,
ਤੂੰ ਨਾ ਮੈਨੂੰ ਲੱਭੀ, ਬਣਾ ਵਿੱਚ …..,

ਡੰਡੀਆਂ ਕਰਦੇ ਹਾਣੀਆਂ,
ਵੇ ਮੈ ਮੇਲਾ ਵੇਖਣ ਜਾਣਾ,
ਡੰਡੀਆਂ ਕਰਾਦੇ …..,

ਡਾਅ ਚਰਖਾ ਮੈ ਕੱਤਣ ਲੱਗੀ,
ਪੂਣੀ ਲੈ ਗਿਆ ਕਾਂ,
ਵੇ ਕਾਵਾਂ ਕਾਵਾਂ ਪੂਣੀ ਦੇ ਜਾ,
ਲੈ ਕੇ ਰੱਬ ਦਾ ਨਾਂ,

ਪੁਣੀ ਦੇ ਜਾ ਵੇ,
ਮੈ ਬੁਲਬੁਲ ਤੂੰ ਕਾਂ,
ਪੂਣੀ ..

ਡੋਈ ਕੁੜੀਉ,
ਨੀ ਮੈ ਉਤਲੇ ਚੁਬਾਰੇ ਅੱਡ ਹੋਈ ਕੁੜੀਓ,
ਨੀ ਮੈ ……..,

ਤੇਰੇ ਜਿਹੇ ਨੂੰ ਵੇ ਮੈ ਟਿੱਚ ਨਾ ਜਾਣਦੀ,
ਤੇਰਾ ਮੇਰਾ ਨਾ ਕੋਈ ਮੇਚ ਮੁੰਡਿਆਂ,
ਤੇਨੂੰ ਮੋਗੇ ਦੀ ਮੰਡੀ ਚ ਆਵਾ ਵੇਚ ਮੁੰਡਿਆਂ,
ਤੈਨੂੰ ਮੋਗੇ …..

ਤੇਰੀ ਮੇਰੀ ਲੱਗੀ ਨੂੰ ਜਹਾਨ ਸਾਰਾ ਜਾਣਦਾ,
ਐਵੇ ਫਿਰੇ ਦੇ ਤੰਬੂ ਕਾਗਜਾਂ ਦੇ ਤਾਣਦਾ,
ਐਵੇ ਫਿਰੇ …..,

ਤੇਰੇ ਮਾਰਾ ਚੜਿਆ ਕਿੱਕਰ ਤੇ,
ਤੂੰ ਦਾਤਣ ਨਾ ਕੀਤੀ,
ਨੀ ਪਾਸਾ ਵੱਟ ਕੇ ਲੰਘ ਗਈ ਕੋਲ ਦੀ,
ਸਾਡੀ ਸੀ ਘੁੱਟ ਪੀਤੀ,
ਲਾ ਕੇ ਤੋੜ ਗਈ,ਯਾਰਾ ਨਾਲ ਪਰੀਤੀ,
ਲਾ ਕੇ …….,

ਤੇਰੇ ਮਾਰਾ ਚੜਿਆ ਕਿੱਕਰ ਤੇ,
ਤੂੰ ਦਾਤਣ ਨਾ ਕੀਤੀ,
ਨੀ ਪਾਸਾ ਵੱਟ ਕੇ ਲੰਘ ਗਈ ਕੋਲ ਦੀ,
ਸਾਡੀ ਸੀ ਘੁੱਟ ਪੀਤੀ,
ਨੀ ਤੈ ਦੇਸੀ ਨਾ,
ਜੱਗੋ ਤੇਰਵੀਂ ਕੀਤੀ,
ਨੀ ਤੈ .

ਤਰ ਵੇ ਤਰ ਵੇ ਤਰ ਵੇ,
ਮੇਰਾ ਮਾਝੇ ਸਾਕ ਨਾ ਕਰ ਵੇ,
ਮਾਝੇ ਦੇ ਜੱਟ ਬੁਰੇ ਸੁਣੀਦੇ,
ਉਠਾਂ ਨੂੰ ਪਾਉਦੇ ਖਲ ਵੇ,
ਖਲ ਤਾਂ ਮੈਥੋ ਕੁੱਟੀ ਨਾ ਜਾਵੇ,
ਗੁੱਤੋਂ ਲੈਦੇ ਫੜ ਵੇ,
ਮੇਰਾ ਉੱਡੇ ਡੋਰੀਆਂ,
ਮਹਿਲਾਂ ਵਾਲੇ ਘਰ ਵੇ,
ਮੇਰਾ ਉੱਡੇ………,