You are currently viewing Punjabi boliyan || punjabi lok boliyan || ਮੁੰਡੇ-ਕੁੜੀਆਂ
ਪੰਜਾਬੀ ਲੋਕ ਬੋਲੀਆਂ punajbi boliyan gidda

Punjabi boliyan || punjabi lok boliyan || ਮੁੰਡੇ-ਕੁੜੀਆਂ

ਤਾਰਾਂ ਤਾਰਾਂ ਤਾਰਾਂ ਨੀ,
ਚੁੱਪ ਚੁੱਪ ਕਿਉ ਫਿਰਨ ਸਰਕਾਰਾਂ ਨੀ,
ਚੁੱਪ ਚੁੱਪ ………..

ਤੇਰੀ ਮਾਂ ਬੜੀ ਕੁਪੱਤੀ,
ਸਾਨੂੰ ਪਾਉਣ ਨਾ ਦੇਵੇ ਜੁੱਤੀ,
ਮੈ ਵੀ ਜੁੱਤੀ ਪਾਉਨੀ ਆ,
ਮੁੰਡਿਆਂ ਰਾਜੀ ਰਹਿ ਜਾ ਗੁੱਸੇ,
ਤੇਰੀ ਮਾਂ ਬੜਕਾਉਨੀ ਆ,
ਮੁੰਡਿਆਂ ਰਾਜੀ …….,

ਤਿੱਖਾ ਨੱਕ ਲਹੋਰੀ ਕੋਕਾ,
ਝੁਮਕੇ ਲੈਣ ਹੁਲਾਰੇ,
ਨੱਚਦੀ ਮੇਲਣ ਦੇ,
ਪੈਦੇ ਨੇ ਚਮਕਾਰੇ,
ਨੱਚਦੀ …….,

ਤਿੰਨਾਂ ਦਿਨਾ ਦੀ ਮੇਰੀ ਤਿੰਨ ਪਾ ਮੱਖਣੀ,
ਖਾ ਗਿਆ ਟੁੱਕ ਤੇ ਧਰ ਕੇ,
ਨੀ ਲੋਕੀ ਆਖਣ ਮਾੜਾ ਮਾੜਾ,
ਮੈ ਵੇਖਿਆ ਸੀ ਮਰ ਕੇ,
ਫੁੱਲ ਵੇ ਗੁਲਾਬ ਦਿਆ,
ਆਜਾ ਨਦੀ ਵਿੱਚ ਤਰ ਕੇ,
ਫੁੱਲ ਵੇ ……..,

ਤੱਤਾ ਪਾਣੀ ਕਰਦੇ ਗੋਰੀਏ,
ਧਰ ਦੇ ਬਾਲਟੀ ਭਰ ਕੇ,
ਅਟਣ ਬਟਨ ਦਾ ਸਾਬਣ
ਧਰ ਦੇ, ਧਰ ਦੇ ਤੇਲ ਦੀ ਸ਼ੀਸ਼ੀ,
ਨੀ ਹੁਣ ਤੂੰ ਹੋ ਤੱਕੜੀ,
ਦਾਰੂ ਭੌਰ ਨੇ ਪੀਤੀ,
ਨੀ ਹੁਣ …….,

ਤੇਲੀਆਂ ਦੇ ਘਰ ਚੋਰੀ ਹੋ ਗਈ,
ਚੋਰੀ ਹੋ ਗਈ ਤੂੰ,
ਵੇ ਜਾਏ ਵੱਢੀ ਦਿਆ,
ਵਿੱਚੇ ਸੁਣੀਦਾ ਤੂੰ,
ਵੇ ਜਾਏ ..

ਤੀਆਂ ਦੇ ਵਿੱਚ ਨੱਚੀ ਜੱਟੀ,
ਨੱਚੀ ਲਲਕਾਰ ਕੇ,
ਚੜਦੀ ਜਵਾਨੀ,
ਨੱਚੀ ਅੱਡੀ ਮਾਰ ਮਾਰ ਕੇ,
ਚੜਦੀ ……..,

ਤੋੜਣ ਗਈ ਸਾਂ ਫਲੀਆਂ,ਤੇ ਤੋੜ ਲਿਆਈ ਭੂਕਾਂ,
ਮੈ ਪੇਕੇ ਸੁਣਦੀ ਸਾਂ,ਸੱਸੇ ਤੇਰੀਆਂ ਕਰਤੂਤਾਂ,
ਮੈ ਪੇਕੇ .

ਤੂੰ ਨੱਚ,ਤੂੰ ਨੱਚ,
ਕੁੜੀ ਦੀ ਮਾਸੀ,
ਲਗੀਆਂ ਦਾ ਲਾਗ ਦੁਆ ਦੇ,
ਜੇ ਤੇਰੇ ਕੋਲ ਪੈਸਾ ਹੈ ਨੀ,
ਘੱਗਰੀ ਦੀ ਵੇਲ ਕਰਾ ਦੇ,

ਤੇ ਘਰ ਜੰਮਿਆ ਪੁੱਤ ਵੇ ਨਿਰੰਜਣਾ,
ਹੁਣ ਖੁਸ਼ੀਆਂ ਦੀ ਰੁੱਤ ਵੇ ਨਰਿੰਜਣਾ,
ਹੁਣ …..,

ਤੇ ਘਰ ਜੰਮਿਆ ਪੁੱਤ ਵੇ ਨਰੰਜਣਾ,
ਹੁਣ ਦਾਰੂ ਦੀ ਰੁੱਤ ਵੇ ਨਰੰਜਣਾ,
ਹੁਣ ……..

ਤੇ ਘਰ ਜੰਮਿਆ ਪੁੱਤ ਵੇ ਨਰਿੰਜਣਾ,
ਦੱਬੀਆਂ ਬੋਤਲਾਂ ਪੁੱਟ ਵੇ ਨਰਿੰਜਣਾ,
ਦੱਬੀਆਂ……,

ਤੈ ਘਰ ਜੰਮਿਆ ਪੁੱਤ ਵੇ ਨਰੰਜਣਾ,
ਠੇਕੇ ਬਹਿ ਕੇ ਬੁੱਕ ਵੇ ਨਰਿੰਜਣਾ,
ਠੇਕੇ …

ਤਰ ਵੇ ਤਰ ਵੇ ਤਰ ਵੇ,
ਤੂੰ ਕਿੰਨਾ ਸਿਆਣਾ,
ਮੈ ਇੰਲਤਾ ਦੀ ਜੜ ਵੇ,
ਤੂੰ ਕਿੰਨਾ …….,

ਥਾਲੀ ਉੱਤੇ ਥਾਲੀ,
ਥਾਲੀ ਉੱਤੇ ਛੰਨਾ,
ਘੜਾ ਦੰਦਾ ਨਾਲ ਚੁੱਕੇ,
ਤੈਨੂੰ ਤਾਂ ਮਜਾਜਣ ਮੰਨਾ,
ਘੜਾ ..

ਥਾਲੀ ਉੱਤੇ ਥਾਲੀ,
ਥਾਲੀ ਉੱਤੇ ਛੰਨਾ ਜਾਲਮਾ,
ਵੇ ਮੈ ਰੁੱਸੀ ਕਦੇ ਨਾ ਮੰਨਾ ਜਾਲਮਾ,
ਵੇ ਮੈ ……,

ਦੋ ਛੜਿਆਂ ਦੀ ਇੱਕ ਢੋਲਕੀ,
ਰੋਜ਼ ਸਵੇਰੇ ਖੜਕੇ,
ਨੀ ਮੇਲਾ ਛੜਿਆਂ ਦਾ,
ਦੇਖ ਚੁਬਾਰੇ ਚੜਕੇ,
ਨੀ ਮੇਲਾ ……….,

ਦਰਾਣੀ ਦੁੱਧ ਰਿੜਕੇ,
ਜਠਾਣੀ ਦੁੱਧ ਰਿੜਕੇ,
ਮੈ ਲੈਦੀ ਸਾਂ ਵਿੜਕਾ ਵੇ,
ਸਿੰਘਾਂ ਲਿਆ ਬੱਕਰੀ,
ਦੁੱਧ ਰਿੜਕਾ ਵੇ,
ਸਿੰਘਾਂ ਲਿਆ ……,

ਦਿਉਰ ਦਰਾਣੀ ਚਾਹ ਸੀ ਪੀਂਦੇ,
ਪੀਂਦੇ ਪੀਂਦੇ ਲੜਪੇ,
ਨੀ ਫਿਰ ਕੌਲੀ ਗਲਾਸ ਖੜਕੇ,
ਨੀ ਫਿਰ …….,

ਧਾਈਆਂ ਧਾਈਆਂ ਧਾਈਆਂ,
ਅਨਪੜ੍ਹ ਮਾਪਿਆਂ ਨੇ ਧੀਆਂ ਪੜਨ ਸਕੂਲੇ ਪਾਈਆਂ,
ਫੱਟੀ ਬਸਤਾ ਰੱਖਤਾ ਮੇਜ ਤੇ,
ਕੱਪੜੇ ਧੋਣ ਨਹਿਰ ਤੇ ਆਈਆਂ,
ਨਹਿਰ ਵਾਲੇ ਬਾਬੂ ਨੇ,
ਫਿਰ ਸਿਟੀ ਮਾਰ ਬੁਲਾਈਆਂ,
ਛੱਡ ਦੇ ਬਾਂਹ ਬਾਬੂ,
ਅਸੀਂ ਨਾ ਮੰਗੀਆਂ ਨਾ ਵਿਆਹੀਆਂ,
ਛੱਡ ਦੇ ………..

ਧੱਫਾ ਨਹੀਓ ਮਾਰਦਾ,
ਮੁੱਕਾ ਨਹੀਓ ਮਾਰਦਾ,
ਮਾਰਦਾ ਪੰਜਾਲੀ ਵਾਲਾ ਹੱਥਾ,
ਪੰਜਾਲੀ ਟੁੱਟ ਜਾਓਗੀ,
ਮੂਰਖਾ ਵੇ ਜੱਟਾ,
ਪੰਜਾਲੀ ਟੁੱਟ ……,

ਧੇਲੇ ਦੀ ਮੈ ਤੂੰ ਕਰਾਈ,
ਉਹ ਵੀ ਚੜਗੀ ਛੱਤੇ,
ਦੇਖੋ ਨੀ ਮੇਰੇ ਹਾਣ ਦੀਓ,
ਮੇਰਾ ਜੇਠ ਪੂਣੀਆਂ ਵੱਟੇ,
ਦੇਖੋ ਨੀ ਮੇਰੇ …….,

ਧੇਲੇ ਦੀ ਮੈ ਰੂੰ ਕਰਾਈ,
ਉਹ ਵੀ ਚੜਗੀ ਛੱਤੇ,
ਦੇਖੋ ਨੀ ਮੇਰੇ ਹਾਣ ਦੀਓ,
ਮੇਰਾ ਜੇਠ ਪੂਣੀਆਂ ਕੱਤੇ, ਦੇਖੋ ਨੀ …….

ਧੀਆਂ ਵਾਲਾ ਜੇਠ,
ਪੁੱਤਾਂ ਵਾਲਾ ਜੇਠ,
ਆ ਗਿਆ ਨੀ,ਸੁਹਾਗੇ ਹੇਠ,
ਆ ਗਿਆ ……,

ਧੀਆਂ ਵਾਲਾ ਜੇਠ, ਪੁੱਤਾਂ ਵਾਲਾ ਜੇਠ,
ਮੈਨੂੰ ਆਂਹਦਾ,ਤੂੰ ਮੇਰੇ ਵੱਲ ਵੇਖ,
ਮੈਨੂੰ ਆਂਹਦਾ …,

ਧਾਈਏ, ਧਾਈਏ, ਧਾਈਏ, ਧਰਤੀ ਪੁੱਟ ਸੁਟੀਏ,
ਜਿੱਥੇ ਅਸੀਂ ਮੇਲਣਾ ਜਾਈਏ,
ਧਰਤੀ ਪੱਟ ……,

ਧਾਵੇ ਧਾਵੇ ਧਾਵੇ, ਰਾਹ ਪਟਿਆਲੇ ਦੇ,
ਮੁੰਡਾ ਪੜ੍ਹਨ ਸਕੂਲੇ ਜਾਵੇ,
ਰਾਹ ਵਿੱਚ ਕੁੜੀ ਟੱਕਰੀ,
ਮੁੰਡਾ ਦਿਲ ਦਾ ਹਾਲ ਸੁਣਾਵੇ,
ਜਦ ਮੁੰਡਾ ਫੇਲ ਹੋ ਗਿਆ,
ਫਿਰ ਕੁੜੀ ਨੂੰ ਸੈਨਤਾਂ ਮਾਰੇ,
ਫੇਲ ਕਰਾਤਾਂ ਨੀ ਤੈ ਲੰਮੀਏ ਮੁਟਿਆਰੇ,
ਫੇਲ ਕਰਾਤਾਂ

ਨੱਚ ਨੱਚ ਨੱਚ ,ਨੀ ਤੂੰ ਹੋਲੀ ਹੋਲੀ ਨੱਚ,
ਡਿੱਗ ਪਵੇ ਨਾ ਗੁਆਂਢੀਆਂ ਦੀ ਕੰਧ ਬੱਲੀਏ,
ਤੇਰਾ ਗਿੱਧਾ ਸਾਰੇ ਲੋਕਾਂ ਨੂੰ ਪਸੰਦ ਬੱਲੀਏ,
ਤੇਰਾ ਗਿੱਧਾ ..

ਨੱਚਦਾ ਪਟੋਲਾ ਮੈਨੂੰ ਬੜਾ ਸੋਹਣਾ ਲੱਗਦਾ,
ਭੋਰਾ ਨਾ ਲਾਉਦਾ ਫੁਰਤੀ,
ਨੀ ਇਸ ਪਟੋਲੇ ਨੂੰ ਸਾਫ਼ੇ ਨਾਲ ਦੀ ਕੁੜਤੀ,
ਨੀ ਇਸ ਪਟੋਲੇ .

ਨੱਚਣ ਜਾਣਦੀ ਗਾਉਣ ਜਾਣਦੀ,
ਮੈ ਨਾ ਕਿਸੇ ਤੋਂ ਹਾਰੀ,
ਨੀ ਉਧਰੋ ਰੁਮਾਲ ਹਿੱਲਿਆ,
ਮੇਰੀ ਇੱਧਰੋ ਹਿੱਲੀ ਫੁਲਕਾਰੀ,
ਨੀ ਉਧਰੋ …..

ਨੱਕ ਵਿੱਚ ਤੇਰੇ ਲੌਂਗ ਤੇ ਮੱਛਲੀ,
ਮੱਥੇ ਚਮਕੇ ਟਿੱਕਾ,
ਨੀ ਤੇਰੇ ਮੁਹਰੇ ਚੰਨ ਅੰਬਰਾਂ ਦਾ,
ਲੱਗਦਾ ਫਿੱਕਾ ਫਿੱਕਾ,
ਨੀ ਹੱਥੀਂ ਤੇਰੇ……

ਛਾਪਾ ਛੱਲੇ, ਬਾਂਹੀ ਚੂੜਾ ਛਣਕੇ,
ਨੀ ਫਿਰ ਕਦੋ ਨੱਚੇਗੀ,
ਨੱਚ ਲੈ ਪਟੋਲਾ ਬਣਕੇ,
ਨੀ ਫਿਰ…….,

ਨਿੱਕੀ ਹੁੰਦੀ ਮੈ ਰਹਿੰਦੀ ਨਾਨਕੀ ਖਾਂਦੀ ਦੁੱਧ ਮਲਾਈਆਂ,
ਨੀ ਤੁਰਦੀ ਦਾ ਲੱਕ ਝੂਟੇ ਖਾਦਾਂ ਪੈਰੀ ਝਾਂਜਰਾ ਪਾਈਆਂ,
ਗਿੱਧੇ ਵਿੱਚ ਨੱਚਦੀ ਦਾ ਦੇਵੇ ਰੂਪ ਦੁਹਾਈਆ, ਗਿੱਧੇ ਵਿੱਚ……..

ਨਾਨਕੀ ਛੱਕ ਵਿੱਚ ਆਈਆਂ ਮੇਲਣਾ,
ਵੱਡਿਆ ਘਰਾਂ ਦੀਆਂ ਜਾਈਆਂ,
ਨੀ ਰੰਗ ਬਰੰਗੇ ਲਿਸ਼ਕਣ ਲਹਿੰਗੇ,
ਪੈਰੀ ਝਾਂਜਰਾਂ ਪਾਈਆਂ,
ਜਿੱਧਰ ਜਾਵਨ ਧੂੜ ਉਡਾਵਣ,
ਕੀ ਇਹਨਾ ਦੇ ਕਹਿਣੇ,
ਨੀ ਤੂੰ ਹਾਰੀ ਨਾ,
ਹਾਰੀ ਨਾ ਮਲਵੇਨੇ,
ਨੀ ਤੂੰ……,