You are currently viewing Punjabi boliyan || punjabi lok boliyan || ਮੁੰਡੇ-ਕੁੜੀਆਂ
ਪੰਜਾਬੀ ਲੋਕ ਬੋਲੀਆਂ punajbi boliyan gidda

Punjabi boliyan || punjabi lok boliyan || ਮੁੰਡੇ-ਕੁੜੀਆਂ

ਸਟੇਟਸ ਰਾਂਝਾ ਵਿਚ ਤੁਹਾਡਾ ਸਵਾਗਤ ਹੈ. ਇਥੇ ਤੁਹਾਨੂੰ ਮਿਲਣਗੀਆਂ ਮੁੰਡੇ-ਕੁੜੀਆਂ ਦੀਆ ਆਪਸ ਦੀਆ ਪੰਜਾਬੀ ਲੋਕ ਬੋਲੀਆ More Status Punjabi Sad Status

ਊਚੀ ਊਚੀ ਖੂਹੀ ਤੇ ਮੈ ਪਾਣੀ ਭਰਦੀ ਆਂ,
ਗਾਗਰ ਭਰਦੀ ਆਂ, ਬਾਲਟੀ ਭਰਦੀ ਆਂ,
ਵੱਡਿਆਂ ਘਰਾਂ ਦੀ ਵੇ ਮੈਂ ਧੀ ਹਾਣੀਆਂ,
ਪਾਣੀ ਗੋਰਿਆਂ ਹੱਥਾ ਦਾ ਪੀ ਹਾਣੀਆਂ,
ਪਾਣੀ ਗੋਰਿਆਂ ..

ਅਰਨਾ ਅਰਨਾ ਅਰਨਾ,
ਨੀ ਰੰਗ ਦੇ ਕਾਲੇ ਦਾ,
ਗੱਡ ਲਉ ਖੇਤ ਵਿੱਚ ਡਰਨਾ,
ਨੀ ਰੰਗ ਦੇ .

ਆ ਵੇ ਨਾਜਰਾ, ਬਹਿ ਵੇ ਨਾਜਰਾ,
ਬੋਤਾ ਬੰਨ ਦਰਵਾਜੇ,
ਵੇ ਬੋਤੇ ਤੇਰੇ ਨੂੰ ਭੋਅ ਦਾ ਟੋਕਰਾ,
ਤੈਨੂੰ ਦੋ ਪਰਸ਼ਾਦੇ,
ਖਾਲੀ ਮੁੜ ਜਾ ਵੇ, ਸਾਡੇ ਨਹੀਂ ਇਰਾਦੇ,
ਖਾਲੀ ਮੁੜ ਜਾ ਵੇ ……,

ਆ ਵੇ ਨਾਜਰਾ, ਬਹਿ ਵੇ ਨਾਜਰਾ,
ਬੋਤਾ ਬੰਨ ਦਰਵਾਜੇ,
ਵੇ ਬੋਤੇ ਤੇਰੇ ਨੂੰ ਭੋਅ ਦਾ ਟੋਕਰਾ,
ਤੈਨੂੰ ਦੋ ਪਰਸ਼ਾਦੇ,
ਗਿੱਧੇ ਵਿੱਚ ਨੱਚਦੀ ਦੀ, ਧਮਕ ਪਵੇ ਦਰਵਾਜੇ,
ਗਿੱਧੇ ਵਿੱਚ …….,

ਅੰਬ ਦੀ ਟਾਹਣੀ ਤੋਤਾ ਬੈਠਾ,
ਅੰਬ ਪੱਕਣ ਨਾ ਦੇਵੇ,
ਸੋਹਣੀ ਭਾਬੋ ਨੂੰ, ਦਿਉਰ ਵਸਣ ਨਾ ਦੇਵੇ,
ਸੋਹਣੀ ਭਾਬੋ….

ਅੰਬ ਦੀ ਟਾਹਣੀ ਤੋਤਾ ਬੈਠਾ,
ਬੈਠਾ ਬੈਠਾ ਬਿੱਠ ਕਰ ਗਿਆ,
ਮੇਰੀ ਭਰੀ ਜਵਾਨੀ ਠ ਕਰ ਗਿਆ,
ਮੇਰੀ ਭਰੀ ………..,

ਆਉਣ ਨੇਰੀਆਂ ਵੇ ਜਾਣ ਨੇਰੀਆਂ,
ਮੁੰਡਿਆ ਸੱਥ ਦੇ ਵਿਚਾਲੇ ਗੱਲਾਂ ਹੋਣ ਤੇਰੀਆਂ,
ਮੁੰਡਿਆਂ ਸੱਥ…

ਆਮਾ ਆਮਾ ਆਮਾ,
ਨੀ ਮੈ ਨੱਚਦੀ ਝੂਮਦੀ ਆਮਾ,
ਗਿੱਧਾ ਪਾਉ ਕੁੜੀਉ, ਨੀ ਮੈ ਨੱਚ ਕੇ ਦਿਖਾਮਾ,
ਗਿੱਧਾ ਪਾਉ ……..,

ਆ ਬਨਜਾਰਿਆ ਬਹਿ ਬਨਜਾਰਿਆ,
ਕਿੱਥੇ ਨੇ ਤੇਰੇ ਘਰ ਵੇ,
ਭੀੜੀ ਵੰਗ ਬਚਾ ਕੇ ਚਾੜੀ,
ਮੈ ਜਾਉਗੀ ਮਰ ਵੇ,
ਮੇਰਾ ਉਡੇ ਡੋਰੀਆ ਮਹਿਲਾ ਵਾਲੇ ਘਰ ਵੇ,
ਮੇਰਾ ਉਦੇ ਡੋਰੀਆ ……,

ਔਹ ਕੋਈ ਆਉਦੇ ਦੋ ਜਾਣੇ,
ਦੋਹਾਂ ਤੋਂ ਬਣ ਗਏ ਚਾਰ,
ਵੇ ਘੁੰਢ ਕੱਢ ਕੇ ਨਾ,
ਤੇਰੀ ਮਾਂ ਦੇ ਯਾਰ,
ਵੇ ਘੁੰਢ …….,

ਅਰਬੀ ਵਿਕਣੀ ਆਈ ਵੇ ਨੌਕਰਾ,
ਲੈਦੇ ਸੇਰ ਕੁ ਮੈਨੂੰ,
ਵੇ ਢਲ ਪਰਛਾਵੇ ਕੱਟਣ ਲੱਗੀ,
ਯਾਦ ਕਰੂਗੀ ਤੈਨੂੰ,
ਚੁੰਨੀ ਜਾਲੀ ਦੀ ਲੈਦੇ ਨੌਕਰਾ ਮੈਨੂੰ,
ਚੁੰਨੀ ਜਾਲੀ ……..,

ਆਰੀ ਆਰੀ ਆਰੀ,
ਹੇਠ ਬਰੋਟੇ ਦੇ,
ਦਾਤਣ ਕਰੇ ਕੁਆਰੀ,
ਹੇਠ ਬਰੋਟੇ…..

ਅੱਡੀ ਤਾਂ ਮੇਰੀ ਕੌਲ ਕੰਚ ਦੀ,
ਗੂਠੇ ਤੇ ਸਿਰਨਾਮਾ,
ਬਈ ਲਿਖ ਲਿਖ ਚਿੱਠੀਆਂ ਡਾਕ ਚ ਪਾਵਾਂ,
ਧੁਰ ਦੇ ਪਤੇ ਮੰਗਾਵਾ,
ਚਿੱਠੀਆਂ ਮੈ ਲਿਖਦੀ,
ਪੜ੍ਹ ਮੁੰਡਿਆਂ ਅਨਜਾਣਾ,
ਚਿੱਠੀਆਂ ਮੈ …

ਅੱਡੀ ਤਾਂ ਮੇਰੀ ਕੌਲ ਕੰਚ ਦੀ,
ਗੂਠੇ ਤੇ ਸਿਰਨਾਮਾ,
ਬਈ ਲਿਖ ਲਿਖ ਚਿੱਠੀਆਂ ਡਾਕ ਚ ਪਾਵਾਂ,
ਧੁਰ ਦੇ ਪਤੇ ਮੰਗਾਵਾ,
ਮੁੰਡਿਆਂ ਨਾਂ ਦੱਸ ਜਾ,
ਜੋੜ ਬੋਲੀਆਂ ਪਾਵਾਂ,
ਮੁੰਡਿਆਂ …..,

ਅੱਡੀ ਵੱਜਦੀ ਜੈਕੁਰੇ ਤੇਰੀ,
ਲੋਕਾਂ ਦੇ ਚੁਬਾਰੇ ਹਿੱਲਦੇ,
ਅੱਡੀ ……,

ਆਉਣ ਜਾਣ ਨੂੰ ਨੌ ਦਰਵਾਜੇ,
ਖਿਸਕ ਜਾਣ ਨੂੰ ਮੋਰੀ,
ਕਾਕਾ ਚੰਨ ਵਰਗਾ,
ਦੇ ਵੇ ਬਾਬਲਾ ਲੋਰੀ,
ਕਾਕਾ ਚੰਨ…….

ਆਉਣ ਜਾਣ ਨੂੰ ਨੌ ਦਰਵਾਜੇ,
ਖਿਸਕ ਜਾਣ ਨੂੰ ਮੋਰੀ,
ਕੱਢ ਕਾਲਜਾ ਤੈਨੂੰ ਦਿੱਤਾ,
ਮਾਂ ਬਾਪ ਤੋਂ ਚੋਰੀ,
ਲੈ ਜਾ ਹਾਣ ਦਿਆ,
ਨਾ ਡਾਕਾ ਨਾ ਚੋਰੀ, ਲੈ ਜਾ……..,

ਅੰਬ ਕੋਲੇ ਇਮਲੀ,ਅਨਾਰ ਕੋਲੇ ਦਾਣਾ,
ਅਕਲ ਹੋਵੇ ਵੇ,ਭਾਵੇ ਰੰਗ ਹੋਵੇ ਕਾਲਾ,
ਅਕਲ ਹੋਵੇ ….,