You are currently viewing Punjabi boliyan || punjabi lok boliyan || ਮੁੰਡੇ-ਕੁੜੀਆਂ
ਪੰਜਾਬੀ ਲੋਕ ਬੋਲੀਆਂ punajbi boliyan gidda

Punjabi boliyan || punjabi lok boliyan || ਮੁੰਡੇ-ਕੁੜੀਆਂ

ਸਟੇਟਸ ਰਾਂਝਾ ਵਿਚ ਤੁਹਾਡਾ ਸਵਾਗਤ ਹੈ. ਇਥੇ ਤੁਹਾਨੂੰ ਮਿਲਣਗੀਆਂ ਮੁੰਡੇ-ਕੁੜੀਆਂ ਦੀਆ ਆਪਸ ਦੀਆ ਪੰਜਾਬੀ ਲੋਕ ਬੋਲੀਆ boliyan punjabi giddha lyrics, boliyan punjabi wedding, desi punjabi boliyan

ਅੰਬ ਕੋਲੇ ਇਮਲੀ, ਅਨਾਰ ਕੋਲੇ ਟਾਹਲੀ,
ਅਕਲ ਬਿਨਾ ਵੇ, ਗੋਰਾ ਰੰਗ ਜਾਵੇ ਖਾਲੀ,
ਅਕਲ ਬਿਨਾ …….,

ਆਲੇ ਦੇ ਵਿੱਚ ਲੀਰ ਕਚੀਰਾਂ,
ਵਿੱਚੇ ਕੰਘਾ ਜੇਠ ਦਾ,
ਪਿਓ ਵਰਗਿਆ ਜੇਠਾ,
ਕਿਓ ਟੇਢੀ ਅੱਖ ਨਾਲ ਵੇਖਦਾ,
ਪਿਓ ਵਰਗਿਆ…….

ਅੰਗ ਅੰਗਚ ਜੋਬਨ ਡੁੱਲਦਾ,
ਕਿਹੜਾ ਦਰਜੀ ਨਾਪੂ,
ਵੇ ਕੁੜਤੀ ਲੈਣ ਆਉਣ ਜਾਣ ਨੂੰ,
ਭਾਵੇਂ ਵਿਕ ਜੇ ਮੁੰਡੇ ਦਾ ਬਾਪੂ,
ਵੇ ਕੁੜਤੀ ……..,

ਅੰਮਾਂ ਨੀ ਅੰਮਾਂ,
ਐ ਕਿ ਕੀਤਾ ਨੀ ਅੰਮਾਂ,
ਧੀ ਮਧਰੀ ਜਵਾਈ ਤੇਰਾ ਲੰਮਾਂ ਨੀ ਅੰਮਾਂ,
ਧੀ ਮਧਰੀ ..

ਅੰਗ ਅੰਗ ਚ ਜੋਬਨ ਡੁੱਲਦਾ,
ਕਿਹੜਾ ਦਰਜੀ ਨਾਪੂ,
ਮੈ ਕੁੜਤੀ ਲੈਣੀ ਆਉਣ ਜਾਣ ਨੂੰ,
ਭਾਵੇਂ ਵਿਕ ਜੇ ਮੁੰਡੇ ਦਾ ਬਾਪੂ,
ਮੈ ਕੁੜਤੀ ….,

ਆਟਾ ਲੱਗਿਆ ਕੌਲੀ ਨੂੰ,
ਰੱਬ ਚੁੱਕ ਲੈ ਜੇਠ ਮਖੌਲੀ ਨੂੰ,
ਰੱਬ ਚੁੱਕ ਲੈ…….,

ਅਸਾਂ ਤਾਂ ਮਾਹੀਆ ਦਰ ਦੇ ਸਾਹਮਣੇ,
ਉੱਚਾ ਚੁਬਾਰਾ ਪਾਉਣਾ,
ਵੱਖਰਾ ਹੋ ਕੇ ਮਰਜੀ ਕਰਨੀ,
ਆਪਣਾ ਹੁਕਮ ਚਲਾਉਣਾ,
ਬਈ ਰੱਖਣਾ ਤਾਂ ਤੇਰੀ ਮਰਜੀ,
ਪੇਕੇ ਜਾ ਕੇ ਮੜਕ ਨਾਲ ਆਉਣਾ,
ਬਈ ਰੱਖਣਾ ……..,

ਆ ਗਿਆ ਨੀ ਬਾਬਾ,
ਨਹੀਓ ਮਾਰਦਾ ਖਗੂੰਰਾ,
ਨਿੱਤ ਦਾ ਕੰਮ ਮੁਕਾਉਣਾ ਕੁੜੀਉ,
ਨੀ ਇਹਦੇ ਗਲ ਵਿੱਚ ਟੱਲ ਅੱਜ ਪਾਉਣਾ ਕੁੜੀਓ,
ਨੀ ਇਹਦੇ ……,

ਆਪ ਤਾਂ ਮਾਮਾ ਗਿਆ ਪੁੱਤ ਨੂੰ ਵਿਆਓਣ,
ਮਾਮੀ ਨੂੰ ਛੱਡ ਗਿਆ ਸ਼ੁਕਣ ਨੂੰ,
ਬਰੋਟਾ ਲਾ ਗਿਆ ਝੂਟਣ ਨੂੰ,
ਬਰੋਟਾ…

ਇੱਕ ਤਾਂ ਨਣਦੇ ਤੂੰ ਨੀ ਪਿਆਰੀ,
ਦੂਜਾ ਪਿਆਰਾ ਤੇਰਾ ਵੀਰ,
ਨੀ ਜਦ ਰੋਦਾ ਨਣਦੇ,
ਅੱਖਾਂ ਚੋ ਵਗਦਾ ਨੀਰ,
ਨੀ ਜਦ ……..,

ਇੱਕ ਤਾਂ ਨਣਦੇ ਤੂੰ ਨੀ ਪਿਆਰੀ,
ਦੂਜਾ ਪਿਆਰਾ ਤੇਰਾ ਵੀਰ,
ਨੀ ਜਦ ਹੱਸਦਾ ਨਣਦੇ,
ਹੱਸਦਾ ਦੰਦਾਂ ਦਾ ਬੀੜ,
ਨੀ ਜਦ ……,

ਇੱਕ ਤੋੜੇ ਵਿੱਚ ਕਣਕ ਬਾਜਰਾ,
ਦੂਜੇ ਤੋੜੇ ਵਿੱਚ ਗੂੰ,
ਵੇ ਥੋੜੀ ਥੋੜੀ ਮੈਂ ਵਿਗੜੀ,
ਬਹੁਤਾ ਵਿਗੜ ਗਿਆ ਤੂੰ,
ਵੇ ਥੋੜੀ ਥੋੜੀ..

ਇੱਕ ਤੋੜੇ ਵਿੱਚ ਕਣਕ ਬਾਜਰਾ,
ਦੂਜੇ ਤੋੜੇ ਵਿੱਚ ਗੂੰ,
ਵੇ ਥੋੜੀ ਥੋੜੀ ਮੈ ਸੁਧਰੀ,
ਬਹੁਤਾ ਸੁਧਰ ਗਿਆ ਤੂੰ,
ਵੇ ਥੋੜੀ ਥੋੜੀ,…..,

ਇੱਕ ਤੇਲ ਦੀ ਕੁੱਪੀ,
ਇੱਕ ਘਿਓ ਦੀ ਕੁੱਪੀ,
ਰਿਹਾ ਕੋਲ ਤੂੰ ਖੜਾ,
ਵੇ ਮੈ ਜੇਠ ਨੇ ਕੁੱਟੀ,
ਰਿਹਾ ਕੋਲ……,

ਇੱਕ ਤੇਲ ਦੀ ਕੁੱਪੀ,
ਇੱਕ ਘਿਓ ਦੀ ਕੁੱਪੀ,
ਸੱਚ ਦੱਸ ਗੋਰੀਏ,
ਕਾਹਤੋਂ ਜੇਠ ਨੇ ਕੁੱਟੀ,
ਸੱਚ ਦੱਸ ……,

ਸੱਚ ਦੱਸਾ ਰਾਂਝਣਾ,
ਮੈਥੋ ਕਾੜਨੀ ਫੁੱਟੀ,
ਸੱਚ ਦੱਸਾ……,

ਇਸ ਜਵਾਨੀ ਦਾ ਮਾਣ ਨਾ ਕਰੀਏ,
ਟੁੱਟ ਜਾਉਗੀ ਕੰਚ ਦੀ ਵੰਗ ਵਾਗੂੰ,
ਖਿੜ ਰਹੀਏ ਗੁਲਾਬ ਦੇ ਫੁੱਲ ਵਾਗੂੰ,
ਖਿੜ ਰਹੀਏ ..

ਇਕ ਚਾਹ ਦੀ ਪੁੜੀ,
ਇਕ ਖੰਡ ਦੀ ਪੁੜੀ,
ਜੀਜਾ ਅੱਖੀਆਂ ਨਾ ਮਾਰ,
ਵੇ ਮੈ ਕੱਲ ਦੀ ਕੁੜੀ, ਜੀਜਾ ……,