You are currently viewing Punjabi boliyan || punjabi lok boliyan || ਮੁੰਡੇ-ਕੁੜੀਆਂ
ਪੰਜਾਬੀ ਲੋਕ ਬੋਲੀਆਂ punajbi boliyan gidda

Punjabi boliyan || punjabi lok boliyan || ਮੁੰਡੇ-ਕੁੜੀਆਂ

ਸਟੇਟਸ ਰਾਂਝਾ ਵਿਚ ਤੁਹਾਡਾ ਸਵਾਗਤ ਹੈ. ਇਥੇ ਤੁਹਾਨੂੰ ਮਿਲਣਗੀਆਂ ਮੁੰਡੇ-ਕੁੜੀਆਂ ਦੀਆ ਆਪਸ ਦੀਆ ਪੰਜਾਬੀ ਲੋਕ ਬੋਲੀਆ famous punjabi boliyan, funny punjabi boliyan lyrics, gidha boliyan in punjabi More Status 

ਇਕ ਕੁੜੀ ਨੂੰ ਕੁਆਰੀ,
ਦੂਜੀ ਅੱਖ ਟੂਣੇਹਾਰੀ,
ਤੀਜਾ ਲੌਗ ਲਿਸ਼ਕਾਰੇ ਮਾਰ ਮਾਰ ਪੱਟਦਾ,
ਨੀ ਤੂੰ ਜਿਉਣ ਜੋਗਾ ਛੱਡਿਆਂ ਨਾ ਪੁੱਤ ਜੱਟ ਦਾ,

ਇਕੋ ਬੋਲ ਬੋਲਾਂ,
ਬੋਲਾਂ ਨਾ ਕੋਈ ਹੋਰ ਵੇ,
ਸਾਉਣ ਦਾ ਮਹੀਨਾ,
ਬਾਗਾਂ ਵਿੱਚ ਬੋਲਣ ਮੋਰ ਵੇ,
ਅਸਾਂ ਨੀ ਸੌਹਰੇ ਜਾਣਾ,
ਗੱਡੀ ਨੂੰ ਖਾਲੀ ਤੋਰ ਵੇ,
ਅਸਾਂ ਨੀ ..

ਸੱਸੇ ਨੀ ਸਮਝਾ ਲੈ ਪੁੱਤ ਨੂੰ,
ਘਰ ਨੀ ਬਿਗਾਨੇ ਜਾਂਦਾ,
ਨੀ ਘਰ ਦੀ ਸ਼ੱਕਰ ਬੂਰੇ ਵਰਗੀ,
ਗੁੜ ਚੋਰੀ ਦਾ ਖਾਂਦਾ,
ਨੀ ਸਮਝਾ ਸੱਸੀਏ,
ਸਾਥੋ ਜਰਿਆ ਨੀ ਜਾਂਦਾ,
ਨੀ ਸਮਝਾ …

ਸੱਸੇ ਨੀ ਸਮਝਾ ਲੈ ਪੁੱਤ ਨੂੰ,
ਘਰ ਨੀ ਬਿਗਾਨੇ ਜਾਂਦਾ,
ਨੀ ਘਰ ਦੀ ਸ਼ੱਕਰ ਬੂਰੇ ਵਰਗੀ,
ਗੁੜ ਚੋਰੀ ਦਾ ਖਾਂਦਾ,
ਨੀ ਚੰਦਰੇ ਨੂੰ ਇਸ਼ਕ ਬੂਰਾ,
ਬਿਨ ਪੌੜੀ ਚੜ੍ਹ ਜਾਂਦਾ, ਨੀ ਚੰਦਰੇ ……..,

ਸੁਣ ਵੇ ਮੁੰਡਿਆਂ ਕੈਠੇ ਵਾਲਿਆਂ,
ਖੂਹ ਟੋਭੇ ਨਾ ਜਾਈਏ,
ਵੇ ਖੂਹ ਟੋਭੇ ਤੇ ਹੋਵੇ ਚਰਚਾ,
ਚਰਚਾ ਨਾ ਕਰਵਾਈਏ,
ਵੇ ਜਿਹਦੀ ਬਾਂਹ ਫੜੀਏ,
ਛੱਡ ਕੇ ਕਦੇ ਨਾ ਜਾਈਏ,
ਵੇ ਜਿਹਦੀ ………,

ਸੁਣ ਵੇ ਪਿੰਡ ਦਿਆ ਹਾਕਮਾ,
ਏਨਾ ਮੁੰਡਿਆਂ ਨੂੰ ਸਮਝਾ,
ਪੱਗਾ ਤਾਂ ਬੰਨਦੇ ਟੇਢੀਆ,
ਕੋਈ ਲੜ ਲੈਦੇ ਲਮਕਾ,
ਜਵਾਨੀ ਮੁਸ਼ਕਨ ਬੂਟੀ ਵੇ,
ਮੁੰਡਿਆਂ ਸੰਭਲ ਕੇ ਵਰਤਾ,
ਜਵਾਨੀ …..

ਸੁਣ ਵੇ ਪਿੰਡ ਦਿਆ ਹਾਕਮਾ,
ਏਨਾ ਕੁੜੀਆਂ ਨੂੰ ਸਮਝਾ,
ਭੀੜੀ ਤਾਂ ਪਾਉਦੀਆਂ ਮੂਹਰੀ,
ਕੋਈ ਚੁੰਨੀਆਂ ਲੈਣ ਗਲਾਂ ਵਿੱਚ ਪਾ,
ਜਵਾਨੀ ਲੋਕਾਂ ਭਾਦੇ ਨੀ,
ਗੋਰੀਏ ਸਾਨੂੰ ਕਾਹਦਾ ਚਾਅ,
ਜਵਾਨੀ ਲੋਕਾਂ …….,

ਸੱਸ ਪਕਾਵੇ ਰੋਟੀਆਂ,
ਮੈ ਪੇੜੇ ਗਿਣਦੀ ਆਈ,
ਸੱਸੇ ਨੀ ਬਾਰਾਂ ਤਾਲੀਏ,
ਮੈ ਤੇਰਾ ਤਾਲੀ ਆਈ,
ਸੱਸੇ ਨੀ ਬਾਰਾਂ
ਸੱਸ ਮੇਰੀ ਨੇ ਮੁੰਡਾ ਜੰਮਿਆ,
ਨਾਂ ਧਰਿਆ ਗੁਰਦਿੱਤਾ,
ਪੰਜੀਰੀ ਖਾਵਾਂਗੇ,
ਵਾਹਿਗੁਰੂ ਨੇ ਦਿੱਤਾ,
ਪੰਜੀਰੀ ਖਾਵਾਂਗੇ …..,

ਸੱਸ ਮੇਰੀ ਨੇ ਮੁੰਡੇ ਜੰਮੇ,
ਜੰਮੇ ਪੂਰੇ ਸੱਤ,
ਛੇਆਂ ਦੀ ਤਾਂ ਆਗੀ ਪੰਜੀਰੀ,
ਸੱਤਵੇਂ ਵਾਰੀ ਬੱਸ,
ਬਰੇਕਾਂ ਹੁਣ ਲੱਗੀਆਂ,
ਹੁਣ ਲੱਗੀਆਂ ਮੇਰੀ ਸੱਸ, ਬਰੇਕਾਂ ………,

ਸੱਸ ਮੇਰੀ ਨੇ ਜੌੜੇ ਜੰਮੇ,
ਇਕ ਅੰਨਾ ਇੱਕ ਕਾਣਾ,
ਨੀ ਕਹਿੰਦੇ ਕੌਡੀ ਖੇਡਣ ਜਾਣਾ,
ਨੀ ਕਹਿੰਦੇ ……

ਸੱਸ ਮੇਰੀ ਨੇ ਮੁੰਡੇ ਜੰਮੇ,
ਜੰਮੇ ਪੂਰੇ ਬਾਈ,
ਕਿਹੜਾ ਉਹਨਾਂ ਨੂੰ ਚੁੱਪ ਕਰਾਵੇ,
ਕਿਹੜਾ ਦੇਵੇ ਦਵਾਈ,
ਸੌ ਜੋ ਚੁੱਪ ਕਰ ਕੇ,
ਮਾਣੋ ਬਿੱਲੀ ਆਈ,
ਸੌਂ ਜੋ……

ਸੁਣ ਵੇ ਚਾਚਾ,
ਸੁਣ ਵੇ ਤਾਇਆ,
ਸੁਣ ਵੇ ਬਾਬਲਾ ਮੋਢੀ,
ਦਾਰੂ ਪੀਣੇ ਦੇ,
ਧੀ ਵੇ ਕੁੰਜ ਕਿਉ ਡੋਬੀ,
ਦਾਰੂ ਪੀਣੇ……,

ਸੌਹਰੇ ਮੇਰੇ ਨੇ ਕਰੇਲੇ ਲਿਆਂਦੇ,
ਸੱਸ ਮੇਰੀ ਨੇ ਤੜਕੇ,
ਨੀ ਮੇਰੇ ਬਾਰੀ ਇਉ ਪਤੀਲਾ ਖੜਕੇ, ਨੀ ਮੇਰੇ …..