You are currently viewing Punjabi boliyan || punjabi lok boliyan || ਮੁੰਡੇ-ਕੁੜੀਆਂ
ਪੰਜਾਬੀ ਲੋਕ ਬੋਲੀਆਂ punajbi boliyan gidda

Punjabi boliyan || punjabi lok boliyan || ਮੁੰਡੇ-ਕੁੜੀਆਂ

ਸਟੇਟਸ ਰਾਂਝਾ ਵਿਚ ਤੁਹਾਡਾ ਸਵਾਗਤ ਹੈ. ਇਥੇ ਤੁਹਾਨੂੰ ਮਿਲਣਗੀਆਂ ਮੁੰਡੇ-ਕੁੜੀਆਂ ਦੀਆ ਆਪਸ ਦੀਆ ਪੰਜਾਬੀ ਲੋਕ ਬੋਲੀਆ gidha punjabi boliyan, jago boliyan in punjabi language, jago boliyan punjabi

ਸੌਹਰੇ ਮੇਰੇ ਨੇ ਕੇਲੇ ਲਿਆਂਦੇ,
ਸੱਸ ਮੇਰੀ ਨੇ ਵੰਡੇ,
ਨੀ ਮੇਰੇ ਬਾਰੀ ਇਉ ਟੰਗੇ,
ਨੀ ਮੇਰੇ ਬਾਰੀ ……,

ਸੋਨੇ ਦੀ ਜੁੱਤੀ ਸਾਡੇ ਮੇਚ ਨਾ ਆਵੇ,
ਚਾਂਦੀ ਦੀ ਜੁੱਤੀ ਸਾਡੇ ਪਾਵੇ ਛਾਲੇ,
ਨੌਕਰ ਜਾ ਮੁੰਡਿਆਂ ਵੇ ਲਿਆ ਡਾਲੇ,
ਨੌਕਰ ਜਾ ………,

ਸੁਣ ਨੀ ਕੁੜੀਏ,
ਮਛਲੀ ਵਾਲੀਏ,
ਮਛਲੀ ਨਾ ਚਮਕਾਈਏ,
ਨੀ ਖੂਹ ਟੋਭੇ ਤੇ ਚਰਚਾ ਹੁੰਦੀ,
ਚਰਚਾ ਨਾ ਕਰਵਾਈਏ,
ਨੀ ਪਿੰਡ ਦੇ ਮੁੰਡਿਆਂ ਤੋਂ,
ਨੀਵੀ ਪਾ ਲੰਘ ਜਾਈਏ, ਨੀ ਪਿੰਡ …….,

ਸੁਣ ਨੀ ਕੁੜੀਏ,
ਮਛਲੀ ਵਾਲੀਏ,
ਮਛਲੀ ਨਾ ਚਮਕਾਈਏ,
ਨੀ ਖੂਹ ਟੋਭੇ ਤੇ ਚਰਚਾ ਹੁੰਦੀ,
ਚਰਚਾ ਨਾ ਕਰਵਾਈਏ,
ਧਰਮੀ ਬਾਬਲ ਦੀ,
ਪੱਗ ਨੂੰ ਦਾਗ ਨਾ ਲਾਈਏ,
ਧਰਮੀ ਬਾਬਲ ……

ਸੱਸ ਮੇਰੀ ਦੇ ਨਿਕਲੀ ਮਾਤਾ,
ਨਿਕਲੀ ਦਾਣਾ ਦਾਣਾ,
ਮਾਤਾ ਮੇਹਰ ਕਰੀ,
ਮੈ ਪੂਜਣ ਨੀ ਜਾਣਾ,
ਮਾਤਾ ਮੇਹਰ …….,

ਸੌਹਰੇ ਮੇਰੇ ਦੇ ਨਿਕਲੀ ਮਾਤਾ,
ਨਿਕਲੀ ਮਾੜੀ ਮਾੜੀ,
ਜੋਤ ਜਗਾਉਦੇ ਨੇ,
ਦਾੜੀ ਫੂਕ ਲਈ ਸਾਰੀ,
ਜੋਤ ਜਗਾਉਦੇ ……,

ਸੌਹਰਿਆਂ ਮੇਰਿਆਂ ਅੱਡ ਕਰ ਦਿੱਤਾ,
ਦੇ ਕੇ ਸੇਰ ਕੁ ਆਟਾ,
ਵੇ ਨਿੱਤ ਕੌਣ ਲੜੇ,
ਕੌਣ ਪਟਾਵੇ ਝਾਟਾ,
ਵੇ ਨਿੱਤ ……,

ਸੌਹਰਿਆਂ ਮੇਰਿਆਂ ਅੱਡ ਕਰ ਦਿੱਤਾ,
ਦੇ ਕੇ ਛੱਪੜੀ ਤੇ ਘਰ ਵੇ,
ਰਾਤੀ ਡੱਡੂ ਬੋਲਦੇ,
ਮੈਨੂੰ ਲਗਦਾ ਡਰ ਵੇ,
ਰਾਤੀ ਡੱਡੂ …….,

ਸੱਸੇ ਲੜਿਆਂ ਨਾ ਕਰ,
ਐਵੇ ਸੜਿਆ ਨਾ ਕਰ,
ਬਹੁਤੀ ਔਖੀ ਏ ਤਾਂ ਘਰ ਵਿੱਚ ਕੰਧ ਕਰ ਦੇ,
ਸਾਡੇ ਬਾਪ ਦਾ ਜਵਾਈ ਸਾਡੇ ਵੱਲ ਕਰ ਦੇ,
ਸਾਡੇ ਬਾਪ ……….,

ਸੋਹਣੀ ਦੀ ਮਾਂ ਦੇਵੇ ਮੱਤਾਂ,
ਸੁਣ ਨੀ ਧੀਏ ਸਿਆਣੀ,
ਜਿਹੜਿਆਂ ਫੁੱਲਾਂ ਨੂੰ ਤੂੰ ਨੀ ਲੋਚਦੀ,
ਤੋੜ ਲਿਆਂਵਾ ਟਾਹਣੀ,
ਚੰਦਰੇ ਆਸ਼ਕ ਦੀ,
ਨਿੱਤ ਨਾ ਛੇੜੀਏ ਕਹਾਣੀ,
ਚੰਦਰੇ ਆਸ਼ਕ ……,

ਸੂਆ ਸੂਆ ਸੂਆ,
ਸਾਕ ਭਤੀਜੀ ਦਾ,
ਲੈਕੇ ਆਈ ਭੂਆ,
ਸਾਕ ਭਤੀਜੀ …

ਸੁਣ ਨੀ ਸੱਸੇ ਨਖਰੇ ਖੋਰੀਏ,
ਵਾਰ ਵਾਰ ਸਮਝਾਵਾਂ,
ਨੀ ਜਿਹੜਾ ਤੇਰਾ ਲੀੜਾ ਲੱਤਾ,
ਸੰਦੂਕ ਸਣੇ ਅੱਗ ਲਾਵਾਂ,
ਨੀ ਜਿਹੜੀ ਤੇਰੀ ਸੇਰ ਪੰਜੀਰੀ,
ਵਿਹੜੇ ਵਿੱਚ ਖਿਡਾਵਾਂ,
ਗਲ ਭਰਾਵਾਂ ਦੀ,
ਮੈ ਮੁੜ ਕੇ ਨਾ ਅੱਖਾਵਾਂ,
ਗਲ ਭਰਾਵਾਂ……..

ਸੁੰਬਰ ਸੁੰਬਰ ਢੇਰੀਆਂ ਮੈਂ,
ਬੂਹੇ ਅੱਗੇ ਲਾਉਦੀ ਆਂ,
ਆਈ ਗੁਆਂਢਣ ਫਰੋਲ ਗਈ,
ਸਾਡਾ ਰੁੱਖ ਰਾਂਝੇ ਨਾਲੋਂ ਤੋੜ ਗਈ,
ਸਾਡਾ…………..

ਸੱਸ ਵੀ ਨੀ ਘੁਰਦੀ,
ਸੌਹਰਾ ਵੀ ਨੀ ਘੂਰਦਾ,
ਛੜਾ ਜੇਠ ਭੈੜਾ ਕਿਓ ਬੋਲੇ ਨੀ,
ਸਾਡੇ ਬਿਨਾ ਪੁਛੇ ਕੁੰਡਾ ਕਿਓ ਖੋਲੇ ਨੀ,
ਸਾਡੇ ਬਿਨਾ………….

ਸਾਰੇ ਤਾਂ ਗਹਿਣੇ ਮੇਰੇ ਮਾਪਿਆ ਨੇ ਪਾਏ,
ਇੱਕੋ ਤਬੀਤ ਇਹਦੇ ਘਰ ਦਾ ਨੀ,
ਜਦੋ ਪਵਾ ਤੇ ਲਾਦੇ ਲਾਦੇ ਕਰਦਾ ਨੀ,
ਜਦੋ ਪਾਵਾ….

ਸਾਰੇ ਤਾਂ ਗਹਿਣੇ ਮੇਰੇ ਮਾਪਿਆ ਨੇ ਪਾਏ,
ਇੱਕੋ ਤਬੀਤ ਇਹਦੇ ਬਾਪ ਦਾ ਨੀ,
ਜਦੋਂ ਪਾਵਾ ਗਟਾਰ ਵਾਗੂੰ ਝਾਕਦਾ ਨੀ,
ਜਦੋਂ ਪਾਵਾ…….,

ਸਾਰੇ ਤਾਂ ਗਹਿਣੇ ਤੇਰੇ ਮਾਪਿਆ ਨੇ ਪਾਏ,
ਇੱਕੋ ਤਬੀਤ ਮੇਰੇ ਘਰ ਦਾ ਨੀ,
ਜਦੋਂ ਪਾਵੇ ਤਾਂ ਬੜਾ ਸੋਹਣਾ ਲੱਗਦਾ ਨੀ,
ਜਦੋਂ ..