You are currently viewing Punjabi boliyan || punjabi lok boliyan || ਮੁੰਡੇ-ਕੁੜੀਆਂ
ਪੰਜਾਬੀ ਲੋਕ ਬੋਲੀਆਂ punajbi boliyan gidda

Punjabi boliyan || punjabi lok boliyan || ਮੁੰਡੇ-ਕੁੜੀਆਂ

ਸਟੇਟਸ ਰਾਂਝਾ ਵਿਚ ਤੁਹਾਡਾ ਸਵਾਗਤ ਹੈ. ਇਥੇ ਤੁਹਾਨੂੰ ਮਿਲਣਗੀਆਂ ਮੁੰਡੇ-ਕੁੜੀਆਂ ਦੀਆ ਆਪਸ ਦੀਆ ਪੰਜਾਬੀ ਲੋਕ ਬੋਲੀਆ jago punjabi boliyan, latest punjabi boliyan, latest punjabi boliyan for giddha

ਸਾਡੇ ਪਿੰਡ ਇੱਕ ਛੜਾ ਸੁਣੀਦਾ,
ਨਾਂ ਉਹਦਾ ਕਰਤਾਰੀ,
ਰਾਤੀ ਮੈਥੋ ਦਲ ਲੈ ਗਿਆ,
ਲੱਗੀ ਬੜੀ ਕਰਾਰੀ,
ਨੀ ਚੰਦਰੇ ਨੇ ਹੋਰ ਮੰਗਲੀ,
ਮੈ ਵੀ ਕੜਛੀ ਬੁੱਲਾਂ ਤੇ ਮਾਰੀ,
ਨੀ ਚੰਦਰੇ ……,

ਸੁਣ ਵੇ ਦਿਉਰਾਂ ਨਖਰੇ ਵਾਲਿਆ,
ਲੱਗੇ ਜਾਨ ਤੋਂ ਮਹਿੰਗਾ,
ਵੇ ਲੈ ਜਾ ਮੇਰਾ ਲੱਕ ਮਿਣ ਕੇ,
ਮਿਲ ਜਾਏ ਤਾਂ ਲਿਆ ਦੇਈ ਲਹਿੰਗਾ,
ਵੇ ਲੈ

ਸੁਣ ਨੀ ਭਾਬੀ ਨਖਰੇ ਵਾਲੀਏ,
ਲੱਗਾ ਜਾਨ ਤੋਂ ਮਹਿੰਗਾ,
ਨੀ ਤੇਰੇ ਮੁਹਰੇ ਥਾਨ ਸੁਟਿਆ,
ਭਾਵੇ ਸੁਥਨ ਸਮਾ ਲੈ ਭਾਵੇਂ ਲਹਿੰਗਾ,
ਨੀ ਤੇਰੇ ..

ਸਾਉਣ ਦਾ ਮਹੀਨਾ,
ਬਾਗਾ ਵਿੱਚ ਬੋਲਣ ਮੋਰ ਵੇ,
ਅਸਾਂ ਨੀ ਸੌਹਰੇ ਜਾਣਾ,
ਗੱਡੀ ਨੂੰ ਖਾਲੀ ਮੋੜ ਵੇ,
ਅਸਾਂ ਨੀ ..

ਸਾਉਣ ਦੇ ਮਹੀਨੇ,
ਜੀ ਨਾ ਕਰਦਾ ਸੌਹਰੇ ਜਾਣ ਨੂੰ,
ਮੁੰਡਾ ਫਿਰੇ ਨੀ,ਗੱਡੀ ਜੋੜ ਕੇ ਲਿਜਾਣ ਨੂੰ,
ਮੁੰਡਾ ਫਿਰੇ .

ਸਾਉਣ ਦਾ ਮਹੀਨਾ,
ਜੀ ਨਾ ਕਰਦਾ ਸੁਥਨ ਪਾਉਣ ਨੂੰ,
ਮੁੰਡਾ ਫਿਰੇ ਨੀ ਕਾਲੀ ਸੂਫ ਦੀ ਸਮਾਉਣ ਨੂੰ,
ਮੁੰਡਾ …..,

ਸੋਹਣੀ ਜਿਹੀ ਪੱਗ ਬੰਨਦਾ ਮੁੰਡਿਆਂ,
ਗਿਣ ਗਿਣ ਲਾਉਦਾ ਪੇਚ,
ਨੀ ਉਹ ਕਿਹੜਾ ਮਾਹੀ ਏ,
ਜਿਹਦੇ ਲੰਮੇ ਲੰਮੇ ਕੇਸ, ਨੀ ਓਹ …….,

ਸ਼ਾਮ ਸਵੇਰੇ ਉਠਦੀ ਬਹਿੰਦੀ,
ਹਰ ਪਲ ਧੀਏ ਧੀਏ ਕਹਿੰਦੀ,
ਮੈ ਤਿਉੜੀ ਨਾ ਪਾਵਾਂ,
ਜੇ ਸੱਸ ਮਾਂ ਬਣ ਜੇ,
ਪੇਕੇ ਕਦੇ ਨਾ ਜਾਵਾਂ,
ਜੇ ਸੱਸ ………,

ਸਿਰਾ ਉੱਤੇ ਸੰਗੀ ਫੁੱਲ,
ਲਹਿੰਗੇ ਫੁਲਕਾਰੀਆਂ,
ਹੱਥਾ ਵਿੱਚ ਪੱਖੀਆਂ ਸੂਕਦੀਆਂ,
ਜਿਵੇ ਬਾਗੀ ਕੋਇਲਾਂ ਕੂਕਦੀਆਂ,
ਜਿਵੇ ਬਾਗੀ ……..,

ਸ਼ਾਮ ਸਵੇਰੇ ਉਠਦੀ ਬਹਿੰਦੀ,
ਹਰ ਪਲ ਧੀਏ ਧੀਏ ਕਹਿੰਦੀ,
ਮੈ ਤਿਉੜੀ ਨਾ ਪਾਵਾ,
ਸੱਸ ਮੇਰੀ ਮਾਂ ਵਰਗੀ,
ਮੈ ਪੇਕੇ ਨਾ ਜਾਵਾ,
ਸੱਸ ਮੇਰੀ …..

ਸਾਡੀ ਹੋਗੀ ਬੱਲੇ ਬੱਲੇ,
ਆਸ਼ਕ ਲੁੱਡੀ ਪਾਉਣ ਚੱਲੇ,
ਉਏ ਲੁੱਡੀ ਧੰਮ ਲੁੱਡੀ, ਉਏ ਲੁੱਡੀ …….,

ਹਰੇ ਹਰੇ ਘਾਹ ਉੱਤੇ,
ਉੱਡਣ ਭੰਬੀਰੀਆਂ,
ਬੋਲੋ ਵੀਰੋ ਵੇ,
ਭੈਣਾ ਮੰਗਣ ਜੰਜੀਰੀਆਂ,
ਬੋਲੋ ਵੀਰੋ ………

ਹੀਰ ਕੇ,ਹੀਰ ਕੇ,ਹੀਰ ਕੇ ਵੇ,
ਅੱਖਾਂ ਜਾ ਲੜੀਆਂ ਘੁੰਡ ਚੀਰ ਕੇ ਵੇ,
ਅੱਖਾਂ ਜਾ ਲੜੀਆਂ ..

ਹਰੇ ਹਰੇ ਘਾਹ ਉੱਤੇ,
ਸੱਪ ਫੂਕਾਂ ਮਾਰਦਾ,
ਭੱਜੋ ਵੀਰੋ ਵੇ,
ਬਾਪੂ ਕੱਲਾ ਮੱਝਾਂ ਚਾਰਦਾ,
ਭੱਜੋ ਵੀਰੋ …..

ਹੋਰਾਂ ਦੇ ਵੀਰੇ ਖੁੰਢਾ ਉੱਤੇ ਬੈਦੇ,
ਮੇਰਾ ਵੀਰਾ ਸੱਥ ਵਿੱਚ ਨੀ,
ਜਿਹਦੇ ਲਿਖੀਆਂ ਕਿਤਾਬਾਂ,
ਹੱਥ ਵਿੱਚ ਨੀ,
ਜਿਹਦੇ .

ਹਰੀ ਹਰੀ ਕਣਕ ਦੁਆਬੇ ਦੀ,
ਜਿਹੜੀ ਗਿੱਧਾ ਨਾ ਪਾਉ ਰੰਨ ਬਾਬੇ ਦੀ,
ਜਿਹੜੀ ਗਿੱਧਾ ..

ਹੋਰਾਂ ਦੇ ਵੀਰੇ ਖੁੰਢਾ ਉੱਤੇ ਬਹਿੰਦੇ,
ਮੇਰਾ ਵੀਰਾ ਸੱਥ ਵਿੱਚ ਨੀ,
ਜਿਹਦੇ ਸੋਨੇ ਦੀ ਦਾਤਣ,
ਹੱਥ ਵਿੱਚ ਨੀਂ,
ਜਿਹਦੇ ਸੋਨੇ …….,

ਹੋਰਾਂ ਦੇ ਜੀਜੇ ਖੁੰਢਾਂ ਉੱਤੇ ਬਹਿੰਦੇ,
ਮੇਰਾ ਜੀਜਾ ਸੱਥ ਵਿੱਚ ਨੀ,
ਜਿਹਦੇ ਠੇਕੇ ਦੀ ਬੋਤਲ,
ਹੱਥ ਵਿੱਚ ਨੀ,
ਜਿਹਦੇ ਠੇਕੇ ……

ਹੁਲ ਗਈ,ਹੁਲ ਗਈ,ਹੁੱਲ ਗਈ ਵੇ,
ਸੀਟੀ ਮਾਰ ਚੁਵਾਰਾ ਤੇਰਾ ਭੁੱਲ ਗਈ ਵੇ,
ਸੀਟੀ ਮਾਰ .

ਹਰਾ ਹਰਾ ਘਾਹ,
ਨੀ ਸੌਹਰੇ ਦੀਏ ਜਾਈਏ,
ਕਦੇ ਪ੍ਰਾਹੁਣੀ ਆ,
ਨੀ ਸੌਹਰੇ ……

ਹਰਾ ਹਰਾ ਘਾਹ,
ਨੀ ਮੈ ਕਿੰਨੀਆਂ ਸੇਵੀਆਂ,
ਕਮਲੇ ਨੂੰ ਚੜ੍ਹ ਗਿਆ ਚਾਅ,
ਨੀ ਮੈ ਕਿੰਨੀਆਂ

ਹਰਾ ਹਰਾ ਘਾਹ,
ਵੇ ਮੈ ਕਿੰਨੀਆਂ ਸੇਵੀਆਂ,
ਮੁੱਛਾਂ ਮਨਾ ਕੇ ਆਂ,
ਵੇ ਮੈ ਰਿੰਨੀਆਂ ..