You are currently viewing Punjabi boliyan || punjabi lok boliyan || ਮੁੰਡੇ-ਕੁੜੀਆਂ
ਪੰਜਾਬੀ ਲੋਕ ਬੋਲੀਆਂ punajbi boliyan gidda

Punjabi boliyan || punjabi lok boliyan || ਮੁੰਡੇ-ਕੁੜੀਆਂ

ਸਟੇਟਸ ਰਾਂਝਾ ਵਿਚ ਤੁਹਾਡਾ ਸਵਾਗਤ ਹੈ. ਇਥੇ ਤੁਹਾਨੂੰ ਮਿਲਣਗੀਆਂ ਮੁੰਡੇ-ਕੁੜੀਆਂ ਦੀਆ ਆਪਸ ਦੀਆ ਪੰਜਾਬੀ ਲੋਕ ਬੋਲੀਆ malwai gidha boliyan written in punjabi, new punjabi boliyan, old punjabi boliyan

ਹੋਰਾਂ ਦੇ ਜੀਜੇ ਲੰਮ ਸਲੰਮੇ,
ਮੇਰਾ ਜੀਜਾ ਗਿੱਠ ਮੁਠੀਆ,
ਜਿਵੇ ਸੜਕ ਤੇ ਚਲਦਾ ਭਿੱਟਭੂਟਿਯਾ,
ਜਿਵੇ ਸੜਕ……….

ਹੋਰਾਂ ਦੇ ਜੀਜੇ ਲੰਮ ਸਲੰਮੇ,
ਮੇਰਾ ਜੀਜਾ ਮੇਚ ਦਾ ਨੀ,
ਜੀ ਟੀ ਰੋਡ ਤੇ ਪਕੌੜੇ ਵੇਚਦਾ ਨੀ,
ਜੀ ਟੀ……..

ਹੋਰ ਤੇ ਹੋਰ ਤੇ ਨੀ,
ਸੱਸ ਲੜਦੀ ਪੁੱਤਾਂ ਦੇ ਜੋਰ ਤੇ ਨੀ,
ਸੱਸ ਲੜਦੀ…..

ਹੋਰ ਤੇ ਹੋਰ ਤੇ ਨੀ.
ਮੈ ਵੀ ਵਸਾ ਭਾਈਆਂ ਦੇ ਜੋਰ ਤੇ ਨੀ,
ਮੈ ਵੀ …..,

ਹੋਰਾਂ ਨੂੰ ਦਿੱਤੀਆਂ ਪੰਜ ਪੰਜ ਵੰਗਾਂ,
ਸੱਸ ਨੂੰ ਦੇ ਤੀ ਘੜੀ,
ਵੇ ਮਾਂ ਤੇਰੀ ਟਾਇਮ ਦੇਖ ਕੇ ਲੜੀ,
ਵੇ ਮਾਂ .

ਹਾੜ ਦਾ ਮਹੀਨਾ,
ਚੌਵੇਂ ਮੱਥੇ ਤੇ ਪਸੀਨਾ,
ਵੇ ਕੀ ਧੁੱਪ ਧੁੱਪ ਲਾਈ ਐ,
ਤਾਣ ਛੱਤਰੀ ਵੇ ਜਿਹੜੀ ਲੰਦਨੋ ਮਗਾਈ ਐ,
ਤਾਣ……..

ਹੋਰਾਂ ਨੇ ਪੀਤੀ ਕੌਲੀਆਂ ਗਲਾਸਾਂ ਨਾਲ,
ਜੀਜੇ ਨੇ ਪੀਤੀ ਬਾਟੇ ਨਾਲ,
ਚੜਗੀ ਉਏ ਛਰਾਟੇ ਨਾਲ, ਚੜਗੀ ……..,

ਹੋਰਾਂ ਨੇ ਪੀਤੀ ਕੌਲੀਆਂ ਗਲਾਸਾਂ ਨਾਲ,
ਜੀਜੇ ਨੇ ਪੀਤੀ ਪੀਪੇ ਨਾਲ,
ਪੀ ਸਾਲਿਆ ਤਰੀਕੇ ਨਾਲ,
ਪੀ ਸਾਲਿਆ

ਹੋਰਾਂ ਨੇ ਪੀਤੀ ਕੌਲੀਆਂ ਗਲਾਸਾਂ ਨਾਲ,
ਜੀਜੇ ਨੇ ਪੀਤੀ ਪੀਪਾ ਪੀਪਾ,
ਹਾਏ ਪੀਪੇ ਨੇ ਕਮਲਾ ਕੀਤਾ,
ਹਾਏ ਪੀਪੇ ……..,

ਕਾਲਿਆਂ ਹਿਰਨਾਂ ਪੀਲਿਆਂ ਹਿਰਨਾਂ,
ਤੇਰਿਆਂ ਸਿੰਗਾ ਤੇ ਕੀ ਕੁਝ ਲਿਖਿਆਂ,
ਤਿੱਤਰ ਤੇ ਮੁਰਗਾਈਆਂ,
ਹੁਣ ਨਾ ਸਿਆਣਦੀਆਂ,
ਦਿਉਰਾਂ ਨੂੰ ਭਰਜਾਈਆਂ,
ਹੁਣ ਨਾ …….,

ਕੋਰੇ ਕੋਰੇ ਕੁਡੇ ਵਿੱਚ ਮਿਰਚਾ ਮੈ ਰਗੜਾਂ,
ਕੋਲੇ ਬਹਿ ਕੇ ਲੜਦਾ ਨੀ,
ਇਹਦਾ ਚਿੱਤ ਚਟਨੀ ਨੂੰ ਕਰਦਾ ਨੀ,
ਇਹਦਾ ਚਿੱਤ ……..,

ਕੋਰੇ ਕੋਰੇ ਕੂੰਡੇ ਵਿੱਚ ਮਿਰਚਾਂ ਮੈਂ ਰਗੜਾਂ,
ਸੌਹਰੇ ਦੀ ਅੱਖ ਵਿੱਚ ਪਾ ਦੇਂਦੀ ਆਂ,
ਨੀ ਘੁੰਡ ਕੱਢਣੇ ਦੀ ਅਲਖ ਮੁਕਾ ਦੇਂਦੀ ਆਂ,
ਨੀ ਘੁੰਡ……….,

ਕੋਰੇ ਕੋਰੇ ਕੁੱਜੇ ਵਿੱਚ ਦਹੀਂ ਮੈ ਜਮਾਨੀ ਆਂ,
ਤੜਕੇ ਉੱਠ ਕੇ ਰਿੜਕਾਂਗੇ,
ਛੜੇ ਆਉਣਗੇ ਲੱਸੀ ਨੂੰ ਝਿੜਕਾਂਗੇ,
ਛੜੇ ਆਉਣਗੇ ..

ਕੱਲਮ ਕੱਲੀ ਤੋੜਾ ਮੈ,
ਕਰੀਰਾਂ ਨਾਲੋਂ ਡੇਲੇ,
ਵੇ ਖੜਾ ਰਹਿ ਜਾਲਮਾ,
ਸਬੱਬੀ ਹੋਗੇ ਮੇਲੇ,
ਵੇ ਖੜਾ

ਕੱਲਮ ਕੱਲੀ ਤੋੜੇ ਤੂੰ,
ਕਰੀਰਾਂ ਨਾਲੋਂ ਡੇਲੇ,
ਨੀ ਸੰਭਾਲ ਗੋਰੀਏ,
ਚੁੰਨੀ ਤੇ ਨਾਗ ਮੇਹਲੇ,
ਨੀ ਸੰਭਾਲ …..,

ਕਦੇ ਨਾ ਤੋਰਿਆ ਸੱਸੇ,
ਹੱਸਦੀ ਨੀ ਖੇਡਦੀ,
ਕਦੇ ਨਾ ਤੋਰਿਆ,
ਨੀ ਕੜਾਹ ਕਰ ਕੇ,
ਸਾਨੂੰ ਤੋਰ ਦੇ ਸੱਸੇ,
ਨੀ ਸਲਾਹ ਕਰ ਕੇ,
ਸਾਨੂੰ ਤੋਰ …….,

ਕਦੇ ਨਾ ਖਾਧੇ ਤੇਰੇ ਖੱਟੇ ਜਾਮਨੂ,
ਕਦੇ ਨਾ ਖਾਧਾ ਵੇ ਕੜਾਹ ਕਰ ਕੇ,
ਛੱਡ ਗਇਓ ਜਾਲਮਾ,
ਵੇ ਵਿਆਹ ਕਰ ਕੇ,
ਛੱਡ ਗਇਓ ……..

ਕਦੇ ਨਾ ਖਾਧੇ ਤੇਰੇ ਖੱਟੇ ਜਾਮਨ,
ਕਦੇ ਨਾ ਖਾਧੇ ਤੇਰੇ ਰਸ ਪੇੜੇ,
ਤੂੰਬਾ ਵੱਜਦਾ ਜਾਲਮਾ ਵਿੱਚ ਵੇਹੜੇ,
ਤੂੰਬਾ …….,

ਕੋਈ ਸੋਨਾ,ਕੋਈ ਚਾਂਦੀ,
ਕੋਈ ਪਿੱਤਲ ਭਰੀ ਪਰਾਂਤ,
ਵੇ ਜਾ ਝਾਂਜਰ ਕਿਤੋ ਲਿਆਦੇ,
ਨੱਚੂਗੀ ਸਾਰੀ ਰਾਤ ਵੇ, ਵੇ ਜਾ ..