You are currently viewing Punjabi boliyan || punjabi lok boliyan || ਮੁੰਡੇ-ਕੁੜੀਆਂ
ਪੰਜਾਬੀ ਲੋਕ ਬੋਲੀਆਂ punajbi boliyan gidda

Punjabi boliyan || punjabi lok boliyan || ਮੁੰਡੇ-ਕੁੜੀਆਂ

ਸਟੇਟਸ ਰਾਂਝਾ ਵਿਚ ਤੁਹਾਡਾ ਸਵਾਗਤ ਹੈ. ਇਥੇ ਤੁਹਾਨੂੰ ਮਿਲਣਗੀਆਂ ਮੁੰਡੇ-ਕੁੜੀਆਂ ਦੀਆ ਆਪਸ ਦੀਆ ਪੰਜਾਬੀ ਲੋਕ ਬੋਲੀਆ punjabi bhangra boliyan, punjabi bhangra boliyan written, punjabi boliyan

ਕੋਈ ਸੋਨਾ,ਕੋਈ ਚਾਂਦੀ,
ਕੋਈ ਪਿੱਤਲ ਭਰੀ ਪਰਾਂਤ,
ਵੇ ਧਰਤੀ ਨੂੰ ਕਲੀ ਕਰਾਂਦੇ,
ਨੱਚੂਗੀ ਸਾਰੀ ਰਾਤ,
ਧਰਤੀ ਨੂੰ ……..

ਕੁੱਟ ਕੁੱਟ ਚੂਰੀਆਂ ਮੈ ਕੋਠੇ ਉੱਤੇ ਪਾਉਦੀ ਆਂ,
ਆਏ ਕਾਂਗੜੇ ਖਾ ਜਾਣਗੇ,
ਓਏ ਸਾਨੂੰ ਨਵਾ ਪੁਆੜਾ ਪਾ ਜਾਣਗੇ,
ਓਏ ਸਾਨੂੰ ………

ਕੁੱਟ ਕੁੱਟ ਚੂਰੀਆਂ ਮੈ ਕੋਠੇ ਉੱਤੇ ਪਾਉਦੀ ਆਂ,
ਆਏ ਕਾਂਗੜੇ ਖਾ ਜਾਣਗੇ,
ਉਏ ਨੂੰਹ ਸੱਸ ਦੀ ਲੜਾਈ ਪਾ ਜਾਣਗੇ,
ਉਏ ਨੂੰਹ …….

ਲਾਰਾ ਦੀ ਮਾਮੀ ਵਿਆਹ ਤੇ ਆਈ,
ਆਈ ਹੱਥ ਲਮਕਾਈ,
ਬਈ ਨਾ ਲੀੜਾ ਨਾ ਲੱਤਾ ਕੋਈ,
ਨਾ ਕੋਈ ਟੌਮ ਲਿਆਈ,
ਡਾਰ ਜੁਆਕਾ ਦੀ ਲੱਡੂ ਖਾਣ ਨੂੰ ਲਿਆਈ,
ਡਾਰ ਜੁਆਕਾ ………

ਕੋਠੇ ਤੋਂ ਸਿੱਟਿਆ ਛੰਨਾ ਕੁੜੇ,
ਜੀਜੇ ਦੀ ਆਕੜ ਭੰਨਾ ਕੁੜੇ,
ਜੀਜੇ ਦੀ …….,

ਕੰਘੀ,ਮਾਏ ਮੇਰੀਏ,
ਮੈ ਬੁਢੜੇ ਨਾਲ ਮੰਗੀ ਮਾਏ ਮੇਰੀਏ,
ਮੈ ਬੁਢੜੇ ………

ਭੂਕਾਂ,ਮਾਏ ਮੇਰੀਏ,
ਮੈ ਬੁਢੜੇ ਨੂੰ ਫੂਕਾਂ ਮਾਏ ਮੇਰੀਏ,
ਮੈ ਬੁਢੜੇ …..

ਕੱਲ ਦਾ ਆਇਆ ਮੇਲ ਸੁਣੀਦਾ,
ਸੁਰਮਾ ਸਭ ਨੇ ਪਾਇਆ,
ਨੀ ਗਹਿਣੇ ਗੱਟੇ ਸਭ ਨੂੰ ਸੋਹਦੇ,
ਵਿਓਲਾ ਰੰਗ ਵਟਾਇਆ,
ਕੁੜੀ ਦੀ ਮਾਮੀ ਨੇ ਗਿੱਧਾ ਖੂਬ ਰਚਾਇਆ,
ਕੁੜੀ ਦੀ ………,

ਕੱਦੂ ਨੀ ਗੁਆਂਢਣੇ,
ਕੈਦ ਕਰਾ ਕੇ,
ਛੱਡੂ ਨੀ ਗੁਆਂਢਣੇ, ਕੈਦ …..,

ਕੱਦ ਸਰੂ ਦੇ ਬੂਟੇ ਵਰਗਾ,
ਤੁਰਦਾ ਨੀਵੀਂ ਪਾ ਕੇ,
ਨੀ ਬੜਾ ਮੋੜਿਆ ਨਹੀਓ ਮੁੜਦਾ,
ਵੇਖ ਲਿਆ ਸਮਝਾ ਕੇ,
ਸਹੀਉ ਨੀ ਮੈਨੂੰ ਰੱਖਣਾ ਪਿਆ,
ਮੁੰਡਾ ਗਲ ਦਾ ਤਬੀਤ ਬਣਾ ਕੇ, ਸਹੀਉ ਨੀ ……,

ਕਾਹਦਾ ਕਰਦਾ ਗੁਮਾਨ, ਹੱਥ ਅਕਲਾਂ ਨੂੰ ਮਾਰ,
ਸਾਰੇ ਪਿੰਡ ਚ ਮੈ ਪਤਲੀ ਪਤੰਗ ਮੁੰਡਿਆਂ,
ਦੇਵਾ ਆਸ਼ਕਾਂ ਨੂੰ ਸੂਲੀ ਉੱਤੇ ਟੰਗ ਮੁੰਡਿਆਂ,
ਦੇਵਾ ਆਸ਼ਕਾ

ਕਿਹੜੇ ਪਾਸਿਉ ਆਈ ਏ ਤੂੰ,
ਫੁੱਲ ਵਾਗੂੰ ਟਹਿਕਦੀ,
ਪਲ ਵਿੱਚ ਰੂਪ ਵਟਾ ਆਈ ਏ,
ਨੀ ਕਿਹੜੇ ਗੱਭਰੂ ਨੂੰ ਨਾਗ ਲੜਾ ਆਈ ਏ,
ਨੀ ਕਿਹੜੇ

ਕੱਚ ਦੇ ਗਲਾਸ ਉੱਤੇ ਨੂਠੀ,
ਨੀ ਐਡੀ ਕਿ ਤੂੰ ਜੈਲਦਾਰਨੀ,
ਕਾਹਤੋਂ ਪਈ ਏ ਮੜਕ ਨਾਲ ਫੂਕੀ,
ਨੀ ਐਦੀ ..

ਖੁੰਢਾਂ ਉੱਤੇ ਬੈਠਾ ਮੁੰਡਾ,
ਤਾਸ਼ ਪੱਤਾ ਖੇਡਦਾ,
ਬਾਜੀ ਗਿਆ ਹਾਰ,
ਮੁੰਡਾ ਸੱਪ ਵਾਗੂੰ ਮੇਲਦਾ,
ਬਾਜੀ .

ਤਕੀਏ ਪੈਦੀ ਬਾਜੀ,
ਵੇ ਤੂੰ ਬਾਜੀ ਕਿਓ ਨਹੀਂ ਦੇਖਦਾ,
ਤਕੀਏ .

ਤੂੰ ਹੀ ਮੇਰੀ ਬਾਜੀ,
ਨੀ ਮੈ ਤੇਰੇ ਵੱਲ ਦੇਖਦਾ,
ਤੂੰ ਹੀ ……..,

ਖੁੰਢਾਂ ਉੱਤੇ ਬੈਠਾ ਮੁੰਡਾ,
ਖੇਡਦਾ ਗੀਟੀਆਂ,
ਕੁੜੀਆਂ ਨੂੰ ਦੇਖ ਮੁੰਡਾ,
ਮਾਰਦਾ ਸੀਟੀਆਂ, ਕੁੜੀਆਂ ਨੂੰ …..,

ਖੱਟ ਕੇ ਲਿਆਂਦਾ ਚੱਕ ਨੀ ਮੇਲਣੇ,
ਦੇ ਲੱਡੂਆਂ ਦਾ ਹੱਕ ਨੀ ਮੇਲਣੇ,
ਦੇ ਲੱਡੂਆ ……,

ਖੱਟੀ ਚੁੰਨੀ ਲੈ ਕੇ ਨੀ ਧਾਰ ਚੋਣ ਗਈ ਸਾ,
ਖੱਟੀ ਚੁੰਨੀ ਨੇ ਮੇਰਾ ਗਲ ਘੁੱਟ ਤਾ,
ਨੀ ਮੈ ਕੱਟੇ ਦੇ ਭੁਲੇਖੇ ਛੜਾ ਜੇਠ ਕੁੱਟ ਤਾ,
ਨੀ ਮੈ ਕੱਟੇ .

ਖੱਟਾ ਪੋਣਾ ਲੈ ਕੇ ਨੀ ਮੈ ਸਾਗ ਲੈਣ ਗਈ ਸਾਂ,
ਉਥੇ ਪੋਣਾ ਟੰਗ ਆਈ ਆਂ,
ਨਿੱਕਾ ਦਿਓਰ ਨਾਨਕੀ ਮੰਗ ਆਈ ਆਂ,
ਨਿੱਕਾ ……,

ਖੱਟਾ ਪੋਣਾ ਲੈ ਕੇ ਨੀ ਮੈ ਸਾਗ ਲੈਣ ਗਈ ਸਾਂ,
ਉਥੇ ਪੋਣਾ ਲਾਹ ਲਿਆਹੀ ਆਂ,
ਨੀ ਸਹੇਲੀਓ ਦਿਉਰ ਵਿਆਹ ਲਿਆਈ ਆਂ,
ਨੀ ਸਹੇਲੀਓ…..,