You are currently viewing Punjabi boliyan || punjabi lok boliyan || ਮੁੰਡੇ-ਕੁੜੀਆਂ
ਪੰਜਾਬੀ ਲੋਕ ਬੋਲੀਆਂ punajbi boliyan gidda

Punjabi boliyan || punjabi lok boliyan || ਮੁੰਡੇ-ਕੁੜੀਆਂ

ਸਟੇਟਸ ਰਾਂਝਾ ਵਿਚ ਤੁਹਾਡਾ ਸਵਾਗਤ ਹੈ. ਇਥੇ ਤੁਹਾਨੂੰ ਮਿਲਣਗੀਆਂ ਮੁੰਡੇ-ਕੁੜੀਆਂ ਦੀਆ ਆਪਸ ਦੀਆ ਪੰਜਾਬੀ ਲੋਕ ਬੋਲੀਆ punjabi boliyan bari barsi, punjabi boliyan for boys, punjabi boliyan for boys wedding, punjabi boliyan for boys written

ਖੂਹ ਤੋਂ ਪਾਣੀ ਭਰਨ ਗਈ ਸਾਂ,
ਡੋਲ ਭਰ ਲਿਆ ਸਾਰਾ,
ਨੀ ਤੁਰਦੀ ਦਾ ਲੱਕ ਝੂਟੇ ਖਾਦਾਂ,
ਪੈਲਾਂ ਪਾਵੇ ਗਰਾਰਾ,
ਜੱਟਾਂ ਦੇ ਪੁੱਤ ਸਾਧੂ ਹੋਗੇ,
ਛੱਡ ਗਏ ਤਖਤਹਜਾਰਾ,
ਤੇਰੀਆਂ ਡੰਡੀਆਂ ਦਾ,
ਚੰਦ ਵਰਗਾ ਚਮਕਾਰਾ,
ਤੇਰੀਆਂ ,

ਗਿੱਧਾ ਗਿੱਧਾ ਕਰਦੀ ਮੇਲਣੇ, ਗਿੱਧਾ ਪਊ ਵਥੇਰਾ,
ਨੀ ਅੱਖ ਚੁੱਕ ਕੇ ਝਾਕ ਸਾਹਮਣੇ,
ਭਰਿਆ ਪਿਆ ਬਨੇਰਾ,
ਨੀ ਜੇ ਤੈਨੂੰ ਧੁੱਪ ਲੱਗਦੀ,
ਤਾਂਣ ਚਾਦਰਾ ਮੇਰਾ, ਨੀ ਜੇ ……..,

ਗਿੱਧਾ ਪਾਇਆ, ਮੇਲ ਸਦਾਇਆ,
ਹੋਗੀ ਜਾਣ ਦੀ ਤਿਆਰੀ,
ਹਾਕਾਂ ਘਰ ਵੱਜੀਆ,
ਛੱਡ ਮੁੰਡਿਆਂ ਫੁਲਕਾਰੀ,
ਜਕਾਂ ਘਰ ..

ਗੋਰੀ ਗੋਰੀ ਗਾਂ,
ਧੜੀ ਦਾ ਲੇਵਾ,
ਮਾਪੇ ਵੇ,ਕਰੁੱਤ ਦਾ ਮੇਵਾ,
ਮਾਪੇ ਵੇ,…….

ਗੋਲ ਮੋਲ ਮੈ ਟੋਏ ਪੁੱਟਦੀ,
ਨਿੱਤ ਸ਼ਰਾਬਾਂ ਕੱਢਦੀ,
ਨੀ ਪਹਿਲਾ ਅੱਧੀਆ ਮੇਰੇ ਸਾਹਬ ਦਾ,
ਫਿਰ ਬੋਤਲਾਂ ਭਰਦੀ,
ਖੂਨਣ ਧਰਤੀ ਤੇ ਬੋਚ ਬੋਚ ਪੱਬ ਧਰਦੀ,
ਖੂਨਣ ਧਰਤੀ ..

ਗਾਂਧੀ ਉੱਤੇ ਬੈਠਾ,
ਪਾਣੀ ਲਾਉਦਾ ਏ ਤਮਾਕੂ ਨੂੰ,
ਮਾਂ ਤੇਰੀ ਕਮਜਾਤ,
ਵੇ ਕੀ ਆਖਾਂ ਤੇਰੇ ਬਾਪੂ ਨੂੰ,
ਮਾਂ ਤੇਰੀ ………..,

ਗਾਉਣ ਜਾਣਦੀ,
ਨੱਚਣ ਜਾਣਦੀ,
ਮੈ ਨਾ ਕਿਸੇ ਤੋ ਹਾਰੀ,
ਨੀ ਉਧਰੋ ਰੁਮਾਲ ਹਿੱਲਿਆ,
ਮੇਰੀ ਇੱਧਰੋ ਹਿੱਲੀ ਫੁਲਕਾਰੀ,
ਨੀ ਉਧਰੋ ……,

ਗੱਡੇ ਭਰੇ ਲਾਹਣ ਦੇ,
ਗੱਡੀਰੇ ਭਰੇ ਲਾਹਣ ਦੇ,
ਹਾਏ ਨੀ ਸੱਸੇ ਹੋਣੀਏ,
ਜੋੜੀ ਨੂੰ ਮੇਲੇ ਜਾਣ ਦੇ,
ਹਾਏ ਨੀ …..,

ਗੱਡੇ ਭਰੇ ਲਾਹਣ ਦੇ,
ਗੱਡੀਰੇ ਭਰੇ ਲਾਹਣ ਦੇ,
ਤੇਰੀ ਵੇ ਮਜਾਜ ਮੇਰੇ ਪੇਕੇ ਨਹੀਓ ਜਾਣਦੇ,
ਤੇਰੀ ਵੇ

ਗੋਰੀਆਂ ਬਾਂਹਾ ਚ ਮੇਰੇ ਕੱਚ ਦੀਆਂ ਚੂੜੀਆਂ,
ਪੈਰਾਂ ਦੇ ਵਿੱਚ ਵੇ ਪੰਜੇਬ ਛਣਕੇ,
ਅੱਜ ਨੱਚਣਾ ਮੈਂ ਗਿੱਧੇ ਚ ਪਟੋਲਾ ਬਣ ਕੇ,
ਅੱਜ …….,

ਗੀਜੇ ਅੰਦਰ ਗੀਜਾ,
ਉਹਨੂੰ ਦਿਨ ਰਾਤ ਫੋਲਦਾ,
ਦਿੱਤੀਆਂ ਨਿਸ਼ਾਨੀਆਂ ਨੂੰ,
ਪੈਰਾਂ ਵਿੱਚ ਰੋਲਦਾ,
ਗੁੱਝੀ ਲਾ ਲੀ ਯਾਰੀ,
ਨੀ ਬੁਲਾਇਆਂ ਵੀ ਨਹੀਂ ਬੋਲਦਾ,
ਗੁੱਝੀ ਲਾ…

ਗੱਭਰੂ ਜੱਟਾਂ ਦਾ ਪੁੱਤ ਸ਼ੈਲ ਸ਼ਬੀਲਾ,
ਕੋਲੋ ਦੀ ਲੰਘ ਗਿਆ ਚੁੱਪ ਕਰ ਕੇ,
ਨੀ ਉਹ ਲੈ ਗਿਆ ਕਾਲਜਾ ਰੁੱਗ ਭਰਕੇ,
ਨੀ ਓਹ …

ਗਿੱਧਾ ਪਾਇਆ ਵੀ ਵਥੇਰਾ,
ਨਾਲੇ ਗਾਇਆ ਵੀ ਵਥੇਰਾ,
ਹੁਣ ਗਿੱਧੇ ਵਿੱਚ ਦੇ ਦੇ ਗੇੜਾ ਨੀ ਮੇਲਣੇ,
ਨੱਚ ਨੱਚ ਪੱਟ ਦੇ ਵੇਹੜਾ ਨੀ ਮੇਲਣੇ,
ਨੱਚ ਨੱਚ …….,

ਗਿੱਧਾ ਪਾਇਆ ,
ਮੇਲ ਸਦਾਇਆ,
ਚਾਰੇ ਪਾਸੇ ਝਾਂਜਰ ਛਣਕੇ,
ਨਾਨਕਿਆ ਛੱਜ ਭੰਨਿਆ,
ਛੱਜ ਭੰਨਿਆ ਤਾੜ ਤਾੜ ਕਰਕੇ,
ਨਾਨਕਿਆ ……,

ਗਿੱਧਾ ਵੀ ਪਾਇਆ,
ਨਾਲੇ ਬੋਲੀਆਂ ਵੀ ਪਾਈਆ,
ਨੱਚ ਨੱਚ ਪੱਟਤਾ ਵੇਹੜਾ ਨੀ ਮੇਨੋ,
ਹੁਣ ਦਿਉ ਲੱਡੂਆ ਨੂੰ ਗੇੜਾ ਨੀ ਮੇਲਾਨੋ, ਹੁਣ ਦਿਓ .

ਘੰਡ ਦਾ ਗਿੱਧੇ ਵਿੱਚ ਕੰਮ ਕੀ ਗੋਰੀਏ,
ਏਥੇ ਤੇਰੇ ਹਾਣੀ,
ਨੀ ਜਾਂ ਘੁੰਡ ਕੱਢਦੀ ਬਹੁੱਤੀ ਸੋਹਣੀ,
ਜਾਂ ਘੁੰਡ ਕੱਢਦੀ ਕਾਣੀ,
ਨੀ ਤੂੰ ਤਾਂ ਮੈਨੂੰ ਲੱਗੇ ਸ਼ਕੀਨਣ,
ਘੁੰਡ ਚ ਅੱਖ ਪਛਾਣੀ,
ਖੁੱਲ ਕੇ ਨੱਚ ਲੈ ਨੀ,
ਬਣ ਜਾ ਗਿੱਧੇ ਦੀ ਰਾਣੀ,
ਖੁੱਲ ਕੇ ….,

ਘਰ ਨਾ ਬੇਹਦੀਆਂ,
ਬਰ ਨਾ ਬੇਹਦੀਆਂ,
ਬਦਲੇ ਖੋਰੀਆਂ ਮਾਵਾਂ,
ਨੀ ਨਿੱਕੇ ਜਿਹੇ ਮੁੰਡੇ ਨਾਲ,
ਵਿਆਹ ਕਰ ਦਿੰਦੀਆਂ,
ਦੇ ਕੇ ਚਾਰ ਕੁ ਲਾਵਾਂ,
ਏਸ ਜਵਾਨੀ ਨੂੰ,
ਕਿਹੜੇ ਮੂੰਹ ਵਿੱਚ ਪਾਵਾਂ,
ਏਸ ਜਵਾਨੀ …