You are currently viewing punjabi status for whatsapp facebook
punjabi status

punjabi status for whatsapp facebook

punjabi status for whatsapp

ਜੇ ਇਹਨੀ ਹੀ ਨਫ਼ਰਤ ਹੈ ਮੇਰੇ ਨਾਲ ਤਾਂ ਕੋਈ ਏਦਾਂ ਦੀ ਦੁਆ ਕਰ
ਕਿ ਤੇਰੀ ਦੁਆ ਵੀ ਪੂਰੀ ਹੋ ਜਾਵੇ ਤੇ ਮੇਰੀ ਜ਼ਿੰਦਗੀ ਵੀ

ਬੁੱਕਲ ਦੇ ਸੱਪਾਂ ਤੋਂ ਬਚਾਈਂ ਮਾਲਕਾ
ਭਰਾ ਕਹਿ ਕੇ ਡੰਗ ਮਾਰਦੇ ਆ

ਸਾਹਾਂ ਦੇ ਨਾਲ ਬੰਦਾ ਇਕੱਲਾ ਹੀ ਤੁਰਿਆ ਜਾਂਦਾ
ਸਾਹ ਮੁੱਕ ਗਏ ਤਾਂ ਸਾਰੇ ਨਾਲ ਤੁਰ ਪੈਣਗੇ

ਪਤਾ ਨਹੀ ਕਿਸ ਨੇ ਬਣਾਇਆ
ਇਹ ਤੋਹਫੇ ਲੈਣ ਦੇਣ ਦਾ ਰਿਵਾਜ
ਗਰੀਬ ਇਨਸਾਨ ਮਿਲਣੇ ਗਿਲਣੇ ਤੋਂ ਡਰਦਾ

ਹੁਣ ਤਾਂ ਯਾਰ ਡਰ ਜਿਹਾ ਲੱਗਦਾ
ਜਦੋਂ ਕੋਈ ਕਹਿੰਦਾ ਤੁਸੀਂ ਤਾਂ ਸਾਡੇ ਆਪਣੇ ਹੋ

ਕਦੇ ਕਦੇ ਅਸੀਂ ਕਿਸੇ ਲਈ ਇੰਨੇ ਜਰੂਰੀ ਵੀ ਨੀ ਹੁੰਦੇ ਜਿੰਨਾ ਸੋਚ ਲੈਂਦੇ ਹਾਂ

ਇਹ ਮੇਲਾ ਚਾਰ ਦਿਨਾਂ ਦਾ,
ਆਖਰ ਮੁਕ ਜਾਣਾਂ
ਤੁਸੀਂ ਚੰਨ ਵਾਂਗ ਅੰਬਰਾਂ ‘ਚ ਰਹੋ ਵਸਦੇ
ਸਾਡਾ ਤਾਰਿਆਂ ਦਾ ਕੀ ਪਤਾ ਕਦੋਂ ਟੁੱਟ ਜਾਣਾਂ

ਸੋਚਿਆ ਵੀ ਨਹੀ ਸੀ ਮੈ
ਇੱਦਾ ਦੇ ਵੀ ਜ਼ਮਾਨੇ ਹੋਣਗੇ
ਰੋਣਾ ਵੀ ਜ਼ਰੂਰੀ ਹੋਵੇਗਾ
ਹੰਝੂ ਵੀ ਛੁਪਾਉਣੇ ਹੋਣਗੇ

ਜਦ ਤੱਕ ਹੋ ਸਕਿਆ ਸਾਹਾਂ ਦੀ ਅਸੀਂ ਹਾਮੀ ਭਰ ਕੇ ਵੇਖਾਂਗੇ
ਤੈਨੂੰ ਭੁੱਲਣਾ ਸੌਖਾ ਨਹੀਂ ਸੱਜਣਾ
ਚੱਲ ਕੋਸ਼ਿਸ ਕਰ ਕੇ ਵੇਖਾਂਗੇ

ਮੈਂ ਪਸੰਦ ਬਹੁਤ ਹਾਂ ਸਭ ਨੂੰ
ਬੱਸ ਉਦੋ ਜਦੋ ਉਹਨਾ ਨੂੰ ਮੇਰੀ ਲੋੜ ਹੁੰਦੀ ਹੈ

ਸੋਚਿਆ ਨਹੀ ਸੀ ਕਦੇ
ਇੰਝ ਜੁਦਾ ਹੋਵਾਂਗੇ
ਇੰਝ ਜੁਦਾ ਹੋਵਾਂਗੇ ਤੇ ਲੁੱਕ ਲੁੱਕ ਰੋਵਾਂਗੇ

ਕਦੀ ਰੂਹਾਂ ਉੱਤੇ ਸੱਟ ਨਹੀਉ ਮਾਰੀ ਦੀ ਕਿ ਇਹੋ ਬਖਸ਼ਾਈ ਜਾਣੀ ਨਹੀ
ਬਦਸੀਸਾਂ ਵਾਲੀ ਪੰਡ ਭਾਰੀ ਹੋ ਗਈ ਤਾਂ ਮਿੱਤਰਾ ਉਠਾਈ ਜਾਣੀ ਨਹੀ

ਛੱਡੋ ਵਫਾ ਦੇ ਕਿੱਸੇ
ਇਹ ਉਮਰਾਂ ਦਾ ਰੌਣਾ ਹੈ
ਨਾ ਕੋਈ ਪਹਿਲਾ ਆਪਣਾ ਸੀ
ਨਾ ਹੁਣ ਕਿਸੇ ਦਾ ਹੌਣਾ

ਰੋਗਾ ਵਿਚੋ ਰੋਗ ਬੁਰਾ ਏ “ਗਰੀਬੀ”
ਪਿੱਠ ਦਿਖਾ ਕੇ ਲੰਘ ਜਾਂਦੇ ਨੇ “ਰਿਸ਼ਤੇਦਾਰ ਕਰੀਬੀ”

ਤਨ ਦੇ ਹਾਣੀ ਲੱਖ ਮੁਰੀਦਾ
ਮਨ ਦਾ ਹਾਣੀ ਲੱਭਦਾ ਨਹੀ
ਬਾਹਰ ਤੇ ਦੀਵੇ ਲੱਖਾਂ ਜੱਗਦੇ
ਅੰਦਰ ਦਾ ਦੀਵਾ ਜੱਗਦਾ ਨਹੀ

ਉਨ੍ਹਾਂ ਰਿਸ਼ਤਿਆਂ ਦੇ ਟੁੱਟਣ ਤੇ ਅਫਸੋਸ ਨਹੀ
ਸ਼ੁਕਰ ਕਰਨਾ ਚਾਹੀਦਾ ਜਿਹੜੇ ਮਤਲਬ ਦੇ ਹੋਣ

ਬੜੇ ਸਕੂਨ ਨਾਲ ਰਹਿੰਦੀ ਹੈ
ਅੱਜ ਕੱਲ ਉਹ ਮੇਰੇ ਬਿਨਾਂ
ਜਿਵੇਂ ਕਿਸੇ ਮੁਸ਼ਕਿਲ ਤੋਂ ਛੁਟਕਾਰਾ ਮਿਲ ਗਿਆ ਹੋਵੇ

ਸਾਨੂੰ ਸਾਰੀ ਜ਼ਿੰਦਗੀ ਸੱਜਣਾਂ ਓਏ ” ਤੇਰੀ ਘਾਟ ਰੜਕਦੀ ਰਹਿਣੀ ਏ

ਕੋਈ ਖੋਫ ਨਾ ਹੁਣ ਮਨ ਅੰਦਰ ਕਿਸਤੀਆ ਡੁੱਬਣ ਦਾ
ਅਸੀਂ ਵੱਸੇ ਹੀ ਉਸ ਥਾਂ ਹਾਂ ਜਿੱਥੇ ਹੜ੍ਹ ਆਉਣਾ ਆਮ ਗੱਲ ਹੈ

ਹੰਝੂਆਂ ਨੂੰ ਕੱਲਿਆਂ ਪੀਣਾ ਔਖਾ ਹੋ ਜਾਉਗਾ
ਸਾਥੋਂ ਦੂਰ ਨਾ ਜਾਂਵੀ ਸੱਜਣਾਂ ਵੇ
ਤੇਰੇ ਬਗੈਰ ਜੀਣਾ ਔਖਾ ਹੋ ਜਾਉਗਾ