You are currently viewing punjabi status for whatsapp facebook
punjabi status

punjabi status for whatsapp facebook

top punjabi status

ਦੇਖ ਜਾਂਦਾ ਹੋਇਆ ਮੌਸਮ ਤਾਂ ਵਾਪਿਸ ਆ ਗਿਆ ਹੈ
ਹੁਣ ਤੂੰ ਵੀ ਵਾਪਿਸ ਆਉਣ ਦੀ ਕੋਸ਼ਿਸ਼ ਕਰਲਾ

ਬਹੁਤ ਵਧੀਆ ਮਾਸੂਮੀਅਤ ਦਿਖਾਈ ਓੁਹਨਾ ਨੇ
ਖੰਭ ਕੱਟ ਕੇ ਕਹਿੰਦੇ ਕਿ ਹੁਣ ਤੁਸੀ ਆਜ਼ਾਦ ਹੋ

ਕਾਫੀ ਦਿਨਾਂ ਤੋਂ ਕੋਈ ਜ਼ਖ਼ਮ ਨਹੀਂ ਮਿਲਿਆ
ਜਰਾ ਪਤਾ ਕਰੋ ਕਿ ਆਪਣੇ ਕਿਥੇ ਗਏ ਨੇ

⁠⁠⁠⁠⁠ਤੁਸੀ ਸੰਡੇ ਵਾਲੇ ਦਿਨ ਵੀ ਨਾ ਮੇਰੇ ਨਾਲ ਨਾ ਕੀਤੀ ਗੱਲਬਾਤ ਸੱਜਣਾ
ਉਡੀਕ ਦਿਆਂ ਉਡੀਕ ਦਿਆਂ ਲੰਘ ਗਈ ਅੱਜ ਦੀ ਵੀ ਸਾਮ ਸੱਜਣਾਂ

ਜੇ ਆਪਾਂ ਦੋਵੇਂ ਰੁਸ ਬੈਠੇ ਤਾਂ ਮਨਾਊ ਕੌਣ ਵੇ

ਉਹ ਨਾਲ ਸੀ ਤਾਂ ਇੱਕ ਲਫ਼ਜ਼ ਨਾ ਨਿਕਲਿਆ ਬੁੱਲ੍ਹਾਂ ਵਿੱਚੋਂ
ਦੂਰ ਕੀ ਹੋਏ ਕਲਮ ਨੇ ਕਹਿਰ ਮਚਾ ਦਿੱਤਾ

ਬੁੱਢੇ ਮਾਂ ਬਾਪ ਦੀ ਦਵਾਈ ਦੀ ਪਰਚੀ ਅਕਸਰ ਗੁਆਚ ਜਾਂਦੀ ਹੈ
ਵਸੀਅਤ ਦੇ ਕਾਗਜ਼ ਬੜੇ ਸੰਭਾਲ ਕੇ ਰੱਖਦੇ ਨੇ ਲੋਕ

ਓ ਰੱਬਾ ! ਤੂੰ ਕੀ ਜਾਣੇ ਦਰਦ ਸੜਕ ਕਿਨਾਰੇ ਸੋਣ ਦਾ
ਕਿਉਕਿ ਤੇਰੇ ਰਹਿਣ ਦੇ ਲਈ ਤਾ ਪੈਰ ਪੈਰ ਤੇ ਮੰਦਰ ਮਸਜਿਦ ਬਣਿਆ

ਮੈਨੂੰ ਲਭਣ ਦੀ ਕੋਸ਼ਿਸ ਹੁਣ ਨਾ ਕਰਿਆ ਕਰ ਕਮਲੀਏ
ਤੂੰ ਰਸਤਾ ਬਦਲਿਆ ਤਾਂ ਮੈਂ ਮੰਜਿਲ ਬਦਲ ਲਈ

ਹਰ ਬੁਰਾ ਇਨਸਾਨ ਬੇਵਫਾ ਨੀ ਹੁੰਦਾ
ਬੁੱਝ ਜਾਂਦੈ ਦੀਵਾ ਅਕਸਰ ਤੇਲ ਦੀ ਕਮੀ ਕਰਕੇ
ਹਰ ਵਾਰੀ ਕਸੂਰ ਹਵਾ ਦਾ ਨੀ ਹੁੰਦਾ

ਅਫ਼ਸੋਸ ਕਿ ਇਸ ਦੁਨੀਆ ਵਿੱਚ ਕੁਝ ਗਲੀਆਂ ਐਸੀਆਂ ਵੀ ਨੇ,
ਜਿੱਥੇ ਬੱਚੇ ਤਾਂ ਰਹਿੰਦੇ ਨੇ ਪਰ ਬਚਪਨ ਨਹੀਂ ਰਹਿੰਦਾ

ਕੋਈ ਮਹਿੰਗਾ ਤੋਹਫ਼ਾ ਦੇ ਸਕਾ ਇਹ ਤਾਂ ਹਾਲਾਤ ਨਹੀਂ ਮੇਰੇ
ਬੱਸ ਇੱਕ ਵਕਤ ਹੈ ਜੋ ਸ਼ਾਇਦ ਹਰ ਕਿਸੇ ਕੋਲ ਨਹੀਂ

ਲਿਖਣਾ ਤੇ ਸੀ ਕੇ ਖੁਸ਼ ਹਾਂ ਤੇਰੇ ਬਗੈਰ ਵੀ
ਪਰ ਅੱਥਰੂ ਕਲਮ ਤੋਂ ਪਹਿਲਾਂ ਹੀ ਡਿੱਗ ਪਏ

ਬਹੁਤ ਸਰਲ ਹੈ ਕਿਸੇ ਨੂੰ ਪਸੰਦ ਆਉਣਾ
ਮੁਸ਼ਕਲ ਤਾਂ ਹਮੇਸਾ ਪਸੰਦ ਬਣੇ ਰਹਿਣਾ ਹੈ

ਰਵਾ ਹੀ ਦਿੰਦੀ ਹੈਕਿਸੇ ਦੀ ਕਮੀ ਕਦੇ ਕਦੇ
ਕੋਈ ਕਿੰਨਾ ਵੀ ਖੁਸ਼ ਮਿਜਾਜ ਕਿਉ ਨਾ ਹੋਵੇ

ਕਿਸੇ ਨੂੰ ਅਪਨਾਉਣ ਲਈ ਹਜ਼ਾਰਾਂ ਖੂਬੀਆ ਵੀ ਘੱਟ ਲੱਗਦੀਆ
ਪਰ ਜਦੋਂ ਕਿਸੇ ਨੂੰ ਛੱਡਣਾ ਹੋਵੇ ਤਾਂ
ਉਸ ਦੀ ਇੱਕ ਕਮੀ ਵੀ ਕਾਫ਼ੀ ਹੁੰਦੀ ਹੈ

ਸਿਵਿਆਂ ਦੇ ਵਿੱਚ ਸ਼ਾਮੀ ਵਧਿਆ ਚਾਨਣ ਹੋ ਜਾਣਾ
ਲੰਘੇ ਟੈਮ ਦੇ ਸੱਜਣਾ ਵੇ ਮੈ ਹਾਨਣ ਹੋ ਜਾਣਾ
ਘੈਂਟ ਸੀ ਮੁੰਡਾ ਲੋਕ ਕੁਝ ਪੱਲ ਆਖਣਗੇ
ਅੱਖ ਵਿੱਚ ਹੰਝੂ ਜੋ ਦੇਖ ਨੀ ਸੱਕਦੇ ਉਹੀ ਜਾਲਣਗੇ

ਤੂੰ ਮੈਨੂੰ ਹਾਸੇ ਹਾਸੇ ਵਿੱਚ ਗੁਆ ਤਾਂ ਦਿੱਤਾ
ਪਰ ਇੱਕ ਦਿਨ ਮੈਨੂੰ ਹੰਝੂਆ ਚੋ ਲੱਭਿਆ ਕਰੇਂਗੀ

ਸਾਨੂੰ ਛੱਡਣ ਦੀ ਕੋਈ ਵਜ੍ਹਾ ਤਾਂ ਦੱਸ ਦਿੰਦਾ
ਮੇਰੇ ਨਾਲ ਨਰਾਜ ਸੀ ਜਾਂ ਫਿਰ ਮੇਰੇ ਵਰਗੇ ਹਜਾਰ ਸੀ

ਜਦ ਕਦੇ ਵਪਾਰੀ ਫੁੱਲਾਂ ਦੇ
ਭਾਅ ਕੌਡੀਆਂ ਦੇ ਤੁੱਲ ਜਾਂਦੇ ਨੇ
ਫਿਰ ਸ਼ੀਸ਼ੇ ਖੰਜਰ ਹੋ ਜਾਂਦੇ
ਨੈਣ ਵੀ ਸੌਣਾ ਭੁੱਲ ਜਾਂਦੇ ਨੇ

ਗੁਜ਼ਰੇ ਹੋਏ ਦਿਨਾਂ ਨੂੰ ਯਾਦ ਨਾ ਕਰੇ ਅਨਮੋਲ ਕੋਈ
ਜ਼ਖ਼ਮਾਂ ਨੂੰ ਹਵਾ ਲੱਗਦੀ ਹੈ ਤਾਂ ਬਹੁਤ ਦਰਦ ਹੁੰਦਾ ਹੈ

ਰੋਕਿਆਂ ਤਾਂ ਬਹੁਤ ਸੀ,ਪਰ ਹੰਝੂਆਂ ਨੂੰ ਰੋਕ ਨਾ ਪਾਇਆ ਮੈਂ
ਚਿੱਤ ਕਰਦਾ ਸੀ ਮੇਰਾ ਹੱਸਣੇ ਨੂੰ
ਪਰ ਹਾਸਿਆਂ ਦੀ ਦਹਿਲੀਜ ਤੱਕ ਪਹੁੰਚ ਨਾ ਪਾਇਆ ਮੈਂ

ਮੇਰੇ ਕੋਲ ਹਰ ਗੱਲ ਸਹਿਣ ਕਰਨ ਦਾ ਹੌਂਸਲਾ
ਪਰ ਇੱਕ ਤੇਰਾ ਨਾਮ ਹੀ ਮੈਨੂੰ ਕਮਜ਼ੋਰ ਬਣਾ ਦਿੰਦਾ

ਮੈਂ ਟੁੱਟਾ ਹੋਇਆ ਸੁਪਨਾ ਹਾਂ
ਮੈਥੋਂ ਰੁੱਸੀ ਹੈ ਮੁਸਕਾਨ ਮੇਰੀ
ਮੈਨੂੰ ਲੋੜ ਨਹੀ ਕਿਸੇ ਦੁਸ਼ਮਨ ਦੀ
ਮੇਰੇ ਸੱਜਣ ਨੇ ਚਾਹੁੰਦੇ ਜਾਨ ਮੇਰੀ