You are currently viewing punjabi status for whatsapp facebook
punjabi status

punjabi status for whatsapp facebook

friends punjabi status

ਜਿੰਨਾ ਉਤੇ ਮਾਣ ਹੋਵੇ
ਉਹੀ ਮੁੱਖ ਮੋੜਦੇ ਨੇ
ਜਿੰਨਾ ਨਾਲ ਸਾਂਝੇ ਸਾਹ
ਉਹੀ ਸਾਂਝ ਤੋੜਦੇ ਨੇ

ਮੈਂ ਚੇਤੇ ਆ ਜਾਨਾਂ ਉਹਨੂੰ ਜਦੋਂ ਉਹ ਕੱਲੀ ਹੁੰਦੀ ਏ ਤੇ
ਫਿਰ ਬੱਸ ਕੁੰਡੀ ਲਾ ਕੇ ਰੋਂਦੀ ਏ ਜਿਵੇਂ ਝੱਲੀ ਹੁੰਦੀ ਏ

ਇੱਕ ਓਹੀ ਤਾਂ ਸਮਝਣ ਵਾਲੀ ਸੀ ਮੈਨੂੰ
ਪਰ ਹੁਣ ਓ ਵੀ ਸਮਝਦਾਰ ਹੋ ਗਈ

ਸ਼ਾਇਦ ਮੈਂ ਕਮਜ਼ੋਰ ਪੈ ਜਾਦਾਂ ਓਸ ਆਖਰੀ ਮੁਲਾਕਾਤ ਵਿੱਚ
ਉਹ ਤਾਂ ਬਾਰਿਸ਼ ਦਾ ਸ਼ੁੱਕਰ ਏ
ਜਿਸਨੇ ਮੇਰੇ ਹੰਜੂ ਛੁਪਾ ਲਏ

ਹੋਰ ਨਾ ਟਪਾਈ ਟਾਇਮ ਮੈਂਥੋਂ ਦੂਰ ਰਹਿਣ ਦਾ
ਮੇਰੇ ਵਿਚ ਜਿਗਰਾ ਨਹੀਂ ਓ ਹੋਰ ਦੂਰੀ ਸਹਿਣ ਦਾ

ਅੰਬਰਾਂ ਤੇ ਸੋਗ ਛਾ ਗਿਆ
ਡਾਰੋਂ ਵਿੱਛੜੀ ਕੂੰਜ ਕੁਰਲਾਈ
ਅੱਖੀਆਂ ਨਾਂ ਜਾਣ ਪੂੰਝੀਆਂ
ਤੇਰੀ ਯਾਦ ਕੀ ਬੇ ਦਰਦੇ ਆਈ

ਹਰ ਸਾਹ ਤੇ ਤੇਰਾ ਖਿਆਲ ਰਹਿੰਦਾ
ਮੇਰੀਆਂ ਨਬਜਾਂ ਚੋ ਤੇਰਾ ਸਵਾਲ ਰਹਿੰਦਾ
ਤੂੰ ਇੱਕ ਵਾਰ ਮੇਰੀਆਂ ਯਾਦਾਂ ਚੋ ਆ ਕੇ
ਦੇਖ ਤੇਰੇ ਬਿਨਾਂ ਮੇਰਾ ਕੀ ਹਾਲ ਰਹਿੰਦਾ

ਜੇ ਕੁਝ ਇਲਜ਼ਾਮ ਬਾਕੀ ਰਹਿ ਗਏ ਨੇ ਤਾਂ ਉਹ ਵੀ ਮੜ੍ਹਦੇ ਸਿਰ ਮੇਰੇ,
ਮੈਂ ਤਾਂ ਪਹਿਲਾਂ ਵੀ ਮਾੜੀ ਸੀ ਥੋੜ੍ਹਾ ਹੋਰ ਸਹੀ

ਤੈਨੂੰ ਭੁੱਲਾਣੇ ਦਾ ਖਿਆਲ ਕਦੇ ਭੁੱਲ ਕੇ ਵੀ ਆਇਆ ਨਹੀ
ਆਉਂਦੀ ਆ ਬਸ ਆਉਂਦੇ ਜਾਂਦੇ ਸਾਹ ਦੇ ਨਾਲ ਯਾਦ ਤੇਰੀ

ਕਦੇ ਚਿਰਾਗ ਤੇ ਕਦੇ ਰੋਸ਼ਨੀ ਤੋ ਹਾਰ ਗਏ
ਅਸੀ ਬਦਨਸੀਬ ਸੀ ਹਰ ਕਿਸੇ ਤੋ ਹਾਰ ਗਏ
ਅਜੀਬ ਖੇਡ ਦਾ ਮੈਦਾਨ ਹੈ ਇਹ ਦੁਨੀਆਂ
ਜਿਸ ਨੂੰ ਜਿੱਤ ਚੁੱਕੇ ਸੀ ਅਸੀ ਉਸੇ ਤੋ ਹਾਰ ਗਏ

ਮੈਨੂੰ ਉਹਦੇ ਜਵਾਬ ਨਾਲੋ ਉਹਦੇ ਸਵਾਲ ਦੀ ਉਡੀਕ ਹੈ
ਕਦੇ ਉਹ ਪੁੱਛੇ ਹਾਲ ਮੇਰਾ ਤੇ ਮੈ ਕਦੇ ਨਾ ਆਖਾ ਠੀਕ ਹੈ
ਕਿਹੜੇ ਮੂੰਹ ਨਾਲ ਕਹੀਏ ਅਸੀ ਚੰਗੇ ਰਹਿਨੇ ਆ
ਤੇਰੀ ਯਾਦ ਦਿਆ ਰੰਗਾ ਵਿੱਚ ਰੰਗੇ ਰਹਿਨੇ ਆ

ਵਕਤ ਜ਼ਰੂਰ ਲੱਗ ਗਿਆ ਪਰ ਮੈਂ ਸੰਭਲ ਗਿਆ,
ਕਿਉਂਕਿ ਮੈਂ ਠੋਕਰਾਂ ਨਾਲ ਡਿੱਗਿਆ ਸੀ
ਕਿਸੇ ਦੀਆਂ ਨਜ਼ਰਾਂ ਨਾਲ ਨਹੀਂ

ਕਹਿੰਦੀ ਕਦੋਂ ਮਰਨਾ ਦੱਸ ਵੇ ਤਰੀਕ ਪੱਕੀ
ਮੈਂ ਚਿੱਟਾ ਸੂਟ ਸਵਾਉਣਾ ਏ
ਸਾੜ ਕੇ ਤੇਰੀਆਂ ਯਾਦਾਂ ਤੇ ਤੋਹਫ਼ੇ
ਮੈਂ ਨਵਾਂ ਯਾਰ ਬਣਾਉਣਾ ਏ

ਅੱਖੀਆਂ ਦੇ ਕੋਲੋਂ ਸਾਡਾ ਰਹਿ ਸੱਜਣਾ
ਅੱਸੀ ਲੱਖ ਵਾਰ ਤਕ ਕੇ ਵੀ ਨਹੀਂ ਰੱਜਣਾ
ਮੁਖੜਾ ਨਾ ਮੋੜੀ ਸਾਡਾ ਜ਼ੋਰ ਕੋਈ ਨਾ
ਕਦੇ ਛੱਡ ਕੇ ਨਾ ਜਾਵੀਂ ਸਾਡਾ ਹੋਰ ਕੋਈ ਨਾ

ਮੇਰਾ ਕੀ ਯਾਰਾ ਮੈਂ ਤਾਂ ਅੰਬਰੋਂ ਟੁੱਟਿਆਂ ? ਤਾਰਾ ਹਾਂ
ਮੈਂ ਕਿਸੇ ਨੂੰ ਕੀ ਸਹਾਰਾ ਦੇਣਾ ਮੈਂ ਤਾਂ ਆਪ ਬੇਸਹਾਰਾ ਹਾਂ

ਮੰਨਿਆ ਕਿ ਤੂੰ ਆਪਣੀ ਜਗਾਹ ਠੀਕ ਹੈਂ ਪਰ ਮੇਰੇ ਬਾਰੇ ਵੀ ਸੋਚ
ਜਿਸ ਨੂੰ ਤੇਰੇ ਤੋਂ ਬਿਨਾਂ ਕੁਝ ਚੰਗਾ ਹੀ ਨਹੀ ਲੱਗਦਾ

ਕੋਈ ਨੀਂਦ ਨੂੰ ਜਾ ਕੇ ਕਹਿ ਦਵੇ ਕੀ ਮੇਰੇ ਨਾਲ ਸੁਲਾਹ ਕਰ ਲਵੇ
ਓਹ ਹੁਣ ਬਹੁਤ ਦੁੂਰ ਜਾ ਚੁੱਕੇ ਨੇ ਜਿਹਨਾ ਲਈ ਅਸੀ ਜਾਗਦੇ ਹੁੰਦੇ ਸੀ

ਕੁਝ ਇੱਦਾਂ ਦੇ ਵਕਤ ਵਿੱਚ ਉਹ ਮਿਲੇ ਨੇ
ਮੈਨੂੰ ਦੂਰ ਜਾਵਾਂ ਤਾਂ ਸਜ਼ਾ ਕੋਲ ਆਵਾਂ ਤਾਂ ਗੁਨਾਹ ਲਗਦਾ ਹੈ

ਕਦੀ ਕਦੀ ਰੱਬ ਸਾਨੂੰ ਰਵਾ ਕੇ ਅੱਖਾਂ ਸਾਫ ਕਰ ਦਿੰਦਾ ਹੈ
ਤਾਂ ਜੋ ਅਸੀਂ ਆਉਣ ਵਾਲੇ ਸਮੇਂ ਨੂੰ ‪‎Clear ਦੇਖ ਸਕੀਏ

ਧਨ ਵਰਸੇ ਨਾ ਵਰਸੇ ਪਰ ਮੇਰੇ ਮਾਲਕਾ
ਕੋਈ ਰੋਟੀ ਨੂੰ ਨਾ ਤਰਸੇ

ਯਾਦਾਂ ਸਮੁੰਦਰ ਦੀਆਂ ਉਹਨਾਂ ਲਹਿਰਾਂ ਵਾਂਗ ਹੁੰਦੀਆਂ ਜੋ
ਕਿਨਾਰੇ ਤੇ ਪਏ ਪੱਥਰਾਂ ਨੂੰ ਥੋੜਾ ਥੋੜਾ ਖੋਰਦੀਆਂ ਰਹਿੰਦੀਆਂ ਨੇ

ਦੋ ਪਲ ਦੀ ਜ਼ਿੰਦਗੀ ਵਿੱਚ ਹਜ਼ਾਰ ਵਾਰ ਮਰ ਚੁੱਕਿਆਂ ਹਾਂ ਮੈ

ਸਾਡੇ ਰਿਸ਼ਤੇ ਟੁੱਟ ਕੇ ਚੂਰ ਹੋ ਗਏ ਸੱਜਣ ਸਾਡੇ ਤੋਂ ਹੋਲੀ ਹੋਲੀ ਦੁਰ ਹੋ ਗਏ
ਸਾਡੀ ਚੁੱਪੀ ਸਾਡੇ ਲਈ ਗੁਨਾਹ ਬਣ ਗਈ ਉਹ ਗੁਨਾਹ ਕਰਕੇ ਵੀ ਬੇਕਸੂਰ ਹੋ ਗਏ

ਪਾਣੀ ਦੀ ਹਰ ਬੂੰਦ ਦਾ ਸਨਮਾਨ ਕਰੋ
ਚਾਹੇ ਉਹ ਆਸਮਾਨ ਚੋ ਡਿੱਗੇ ਜਾਂ ਫਿਰ ਅੱਖ ਚੋ

ਦਿਨ ਕੱਟ ਜਾਂਦਾ ਹੈ ਜੀਦੇ ਵਾਪਿਸ ਆਉਣ ਦੇ ਇੰਤਜ਼ਾਰ ਵਿੱਚ
ਸ਼ਾਇਦ ਉਹਨੂੰ ਮੇਰੀ ਬੇੈਚੇਨੀ ਦਾ ਅਹਿਸਾਸ ਵੀ ਨਾ ਹੋਵੇ