You are currently viewing punjabi status for whatsapp facebook
punjabi status

punjabi status for whatsapp facebook

punjabi status fb

ਮੇਰੇ ਹੰਝੂ ਅੱਜ ਵੀ ਤੇਰੀ ਉਡੀਕ ਦੇ ਹਮਸਫਰ ਨੇ
ਨਾ ਤੇਰੀ ਉਡੀਕ ਮੁੱਕਦੀ ਏ ਤੇ ਨਾ ਮੇਰੇ ਹੰਝੂ ਰੁੱਕਦੇ ਨੇ

ਦੁਨੀਆ ਹਾਲ ਵੀ ਉਹਨਾਂ ਦਾ ਪੁੱਛਦੀ ਹੈ
ਜੋ ਪਹਿਲਾਂ ਹੀ ਖੁੱਸ਼ ਹੋਣ ਜੋ ਤਕਲੀਫ ਵਿੱਚ ਹੁੰਦੇ ਨੇ
ਉਹਨਾ ਦੇ ਤਾ ਲੋਕਾਂ ਕੋਲੋਂ ਮੋਬਾਈਲ ਨੰਬਰ ਵੀ ਗੁਆਚ ਜਾਂਦੇ ਨੇ

ਸਾਨੂੰ ਕਰ ਕਰ ਚੇਤੇ ਹਉਕੇ ਭਰਦੀ ਹੋਵੇਂਗੀ
ਸਾਨੂੰ ਕਦੇ ਨਾ ਕਦੇ ਤਾਂ ਯਾਦ ਕਰਦੀ ਹੋਵੇਂਗੀ

ਬੇਦਰਦੇ ਮੇਰੇ ਹੰਝੂਆਂ ਦੀ ਗਈ ਆਦਤ ਬਿਲਕੁਲ ਤੇਰੇ ਤੇ
ਨਾ ਤੂੰ ਰੋਕਿਆਂ ਰੁਕਦੀ ਸੀ ਤੇ ਨਾ ਇਹ ਰੁਕਦੇ ਨੇ

ਜ਼ਿੰਦਗੀ ਵੀ ਸ਼ਤਰੰਜ ਦੀ ਖੇਡ ਦੀ ਤਰਾਂ ਹੈ
ਅਸੀ ਸਭ ਇਸ ਦੇ ਮੋਹਰੇ ਹਾਂ
ਤੇ ਸਭ ਚਾਲਾਂ ਚੱਲ ਰਹੇ ਹਨ
ਇਕ -ਦੂਜੇ ਨੂੰ ਹਰਾਉਣ ਲਈ

ਉਦਾਸੀ ਐਲਾਨ ਕਰਦੀ ਹੈ
ਹੁਣ ਤੇਰੇ ਬਿਨਾਂ ਗੁਜ਼ਾਰਾ ਹੋਣਾ ਮੁਸ਼ਕਲ ਹੈ

ਉਸਨੇ ਵਾਦਾ ਕੀਤਾ ਸੀ 5 ਦਿਨ ਬਾਅਦ ਵਾਪਿਸ ਆਵਾਂਗੀ ਪਰ
ਅਸੀਂ ਜ਼ਿੰਦਗੀ ਦੀ ਕਿਤਾਬ ਖੋਲ ਕੇ ਵੇਖੀ ਤਾ ਜ਼ਿੰਦਗੀ ਦੇ ਦਿਨ ਹੀ 4 ਸੀ।

ਤੇਰੇ ਜਾਣ ਪਿੱਛੋਂ ਯਾਰਾ ਤੂੰ ਕੀ ਜਾਣੇ ਕਿੰਨਾ ਰੋਏ
ਮੁੜ ਆਉਂਦੇ ਪਰਦੇਸੀ
ਕਦੇ ਮੁੜਦੇ ਨਾ ਮੋਏ

ਜਿਹਨਾਂ ਦੀਆ ਖੁਸ਼ੀਆਂ ਪਿੱਛੇ ਮੈਂ ਆਪਣੀਆ ਖੁਸ਼ੀਆਂ ਕੁਰਬਾਨ ਕੀਤੀਆਂ
ਉਹ ਮੇਰੀ ਖੁਸ਼ੀ ਦਾ ਜ਼ਿਕਰ ਵੀ ਨਹੀਂ ਕਰਦੇ

ਮਿਹਨਤ ਨਾਲ ਗੁੱਡਨਾ ਪੈਂਦਾ ਸੁਪਨਿਆਂ ਦੀ ਕਿਆਰੀ ਨੂੰ
ਸਿਰਫ ਅਸਮਾਨ ਵੱਲ ਦੇਖਕੇ ਸੁਪਨੇ ਨੀ ਪੂਰੇ ਹੁੰਦੇ

ਦੂਜਿਆਂ ਦੇ ਜਖਮ ਵੀ ਉਦੋਂ ਹੀ ਦਿਖਾਈ ਦਿੰਦੇ ਹਨ
ਜਦੋਂ ਖੁਦ ਨੂੰ ਸੱਟ ਲੱਗਦੀ ਹੈ

ਕਸੂਰ ਤਾਂ ਬਹੁਤ ਕੀਤੇ ਸੀ ਜ਼ਿੰਦਗੀ ਵਿੱਚ
ਪਰ ਸਜ਼ਾ ਜਿੱਥੇ ਮਿਲੀ ਉੱਥੇ ਬੇਕਸੂਰ ਸੀ ਅਸੀਂ

ਤੇਰੇ ਰਾਹਾਂ ਦੇ ਵਿਚ ਪੈਰਾਂ ਦੇ ਨਿਸ਼ਾਨ ਛੱਡ ਕੇ ਜਾਵਾਂਗੇ

ਜਦੋਂ ਭਰੋਸਾ ਹੀ ਤੋੜ ਦਿੱਤਾ ਜਾਵੇ
ਫਿਰ ਮਾਫ਼ੀ ਮੰਗਣ ਦਾ ਵੀ ਕੋਈ ਮਤਲਬ ਨਹੀਂ ਰਹਿ ਜਾਂਦਾ

ਜਦੋਂ ਭਰੋਸਾ ਹੀ ਤੋੜ ਦਿੱਤਾ ਜਾਵੇ
ਫਿਰ ਮਾਫ਼ੀ ਮੰਗਣ ਦਾ ਵੀ ਕੋਈ ਮਤਲਬ ਨਹੀਂ ਰਹਿ ਜਾਂਦਾ।

ਤੂੰ ਸੁਪਨਾ ਮੇਰੇ ਲਈ
ਜਿਵੇਂ ਕੋਈ ਬੱਚਾ ਚੰਨ ਨੂੰ ਫੜਦਾ

ਯਾਦਾ ਸਮੁੰਦਰ ਦੀਆਂ ਉਹਨਾ ਲਹਿਰਾਂ ਦੀ ਤਰਾਂ ਨੇ ਜੋ ਕਿਨਾਰੇ
ਪਏ ਪੱਥਰ ਨੂੰ ਹਰ ਰੋਜ ਥੋੜਾ ਥੋੜਾ ਖੋਰਦੀਆ ਰਹਿੰਦੀਆਂ ਨੇ

ਜਦੋਂ ਆਸ ਟੁੱਟਦੀ ਹੈ ਤਾਂ ਹੌਲੀ-ਹੌਲੀ ਇਨਸਾਨ ਵੀ ਟੁੱਟ ਜਾਂਦਾ ਹੈ

ਮੈਂ ਚੁੱਪ ਰਿਹਾ ਤੇ ਗ਼ਲਤ ਫਹਿਮੀਆਂ ਵਧਦੀਆਂ ਗਈਆਂ
ਉਹਨੇ ਉਹ ਵੀ ਸੁਣਿਆ ਜੋ ਮੈਂ ਕਦੇ ਕਿਹਾ ਹੀ ਨਹੀਂ

ਸੋਚਦਾ ਹਾਂ ਕਿ ਮੈਂ ਵੀ ਸਿੱਖ ਲਵਾ ਹੁਣ ਬੇਰੁਖੀ ਕਰਨਾ
ਮਾਣ ਰੱਖਦੇ-ਰੱਖਦੇ ਨੇ ਆਪਣੀ ਹੀ ਕਦਰ ਗਵਾ ਲਈ ਆ

ਮੈਂ ਚਾਹੁੰਦਾ ਤਾਂ ਕਦੋਂ ਦਾ ਮਨਾ ਲੈਂਦਾ ਉਸਨੂੰ
ਪਰ ਉਹ ਰੁੱਸੀ ਨਹੀਂ ਸੀ
ਬਦਲ ਗਈ ਸੀ

ਰਾਜਾ ਹੋਵੇ ਜਾ ਗਰੀਬ
ਸੱਭ ਤੋਂ ਜ਼ਿਆਦਾ ਖੁਸ਼ ਉਹ ਹੈ
ਜਿਸ ਦੇ ਘਰ ਵਿੱਚ ਸ਼ਾਂਤੀ ਹੈ

ਖੁਵਾਹਿਸ਼ਾਂ ਦਾ ਕਾਫਲਾਂ ਵੀ ਅਜੀਬ ਹੀ ਹੈ
ਅਕਸਰ ਓਥੋਂ ਹੀ ਲੰਘਦਾ ਹੈ ਜਿੱਥੇ ਰਾਹ ਨਹੀ ਹੁੰਦਾ

ਜੋ ਵੀ ਆਉਂਦਾ ਇੱਕ ਨਵਾਂ ਜਖ਼ਮ ਦੇ ਕੇ ਚਲੇ ਜਾਂਦਾ
ਮੰਨਿਆ ਮੈਂ ਮਜ਼ਬੂਤ ਹਾਂ ਪਰ ਪੱਥਰ ਤਾਂ ਨਹੀਂ

ਸਾਨੂੰ ਛੱਡਣ ਦੀ ਵਜਾਂ ਤਾਂ ਦੱਸ ਦਿੰਦੇ
ਸਾਡੇ ਨਾਲ ਨਾਰਾਜ਼ ਸੀ
ਜਾਂ ਸਾਡੇ ਵਰਗੇ ਹਜ਼ਾਰ ਸੀ

ਜਿੱਥੇ ਸਾਰੀ ਦੁਨੀਆ ਛੱਡੀ ਤੇਰੇ ਬਿਨ ਵੀ ਸਰ ਜਾਉ

ਕਿੰਨਾ ਅਜੀਬ ਰੰਗ ਹੈ ਇਸ ਬੇਮੌਸਮੀ ਬਾਰਿਸ਼ ਦਾ
ਅਮੀਰ ਕੌਫੀ ਪੀਣ ਦੀ ਸੋਚ ਰਿਹਾ ਤੇ ਗਰੀਬ ਜ਼ਹਿਰ

ਕਾਸ਼ ਕੋਈ ਐਦਾਂ ਦਾ ਫੋਨ ਵੀ ਹੁੰਦਾ
ਜਿਸ ਨਾਲ ਅਸੀਂ ਓਹਨਾ ਨਾਲ ਵੀ ਗੱਲ ਕਰ ਸਕਦੇ
ਜਿੰਨਾ ਨੂੰ ਰੱਬ ਆਪਣੇ ਕੋਲ ਲੈ ਗਿਆ ਹੋਵੇ

ਨਜ਼ਰ-ਅੰਦਾਜ਼ ਕਰਨ ਦਾ ਕੋਈ ਕਾਰਨ ਤਾਂ ਦੱਸ ਦਿੰਦੇ
ਹੁਣ ਕਿੱਥੋਂ ਕਿੱਥੋਂ ਮੈਂ ਖੁਦ ਚ ਬੁਰਾਈਆਂ ਲੱਭਾਂ

ਕਈ ਭਰਮ ਜ਼ਰੂਰੀ ਜ਼ਿੰਦਗੀ ਲਈ ਸਭ ਨੂੰ ਅਜਮਾਉਣਾ ਠੀਕ ਨਹੀਂ
ਆਪਣਿਆ ਦੇ ਹੱਥ ਵੀ ਲੂਣ ਭਰੇ ਕੋਈ ਜ਼ਖ਼ਮ ਦਿਖਾਉਣਾ ਠੀਕ ਨਹੀਂ

ਵਧਾਈਆਂ ਜੀ ਵਧਾਈਆਂ
ਤੁਸੀਂ ਉਚਿਆਂ ਨਾ ਲਾ ਲਈਆਂ
ਜਿਨ੍ਹਾਂ ਚਿਰ ਨਿਭ ਗਈਆਂ
ਚੰਗੀਆਂ ਨਿਭਾ ਲੀਆਂ