You are currently viewing punjabi status for whatsapp facebook
punjabi status

punjabi status for whatsapp facebook

new punjabi status images

ਅੱਜ ਕੱਲ ਤਾਂ SADA ਕੋਈ ਹਾਲ ਵੀ ਨੀ ਪੁੱਛਦਾ
ਖੌਰੇ ਕੰਮ ਮੁੱਕ ਗਏ ਜਾਂ ਫਿਰ ਅਸੀ ਕਿਸੇ ਕੰਮ ਦੇ ਨਹੀ ਰਹੇ

ਤੂੰ ਕੀ ਜਾਣੇ ਤੇਰੇ ਬਿਨਾਂ ਮੈਂ ਕਿੰਨਾ ਇਕੱਲਾ ਹੋ ਗਿਆ
ਪੁੱਛੀ ਕਦੇ ਉਹਨਾਂ ਰਾਤਾਂ ਤੋਂ ਜੋ ਕਹਿੰਦੀਆ ਕਿ ਅੱਜ ਤਾਂ ਸੌ ਕੇ ਦੇਖਲਾ

“ਸੁੱਕੇ ਪੱਤੇ” ਵਾਂਗੂ ਤੇਰਿਆਂ ਵਿਛੋੜਿਆਂ ਦੀ ਹਵਾ ਵਿੱਚ ਢੋਲਦੇ ਪਏ
ਅਸੀਂ ਹਾਸਿਆਂ ਚ ਨੀਂਦ ਗਵਾਈ
ਸ਼ਰਾਬ ਵਿੱਚੋ ਟੋਲਦੇ ਪਏ

ਭੁੱਲ ਨੀ ਹੁੰਦਾ ਸੱਜਣਾਂ ਨੂੰ ਅਸੀਂ ਬੜਾ ਭੁਲਾ ਕੇ ਵੇਖ ਲਿਆ
ਸਾਡੇ ਕਰਮੀਂ ਰੋਣਾਂ ਲਿਖਿਆ ਹਥ ਪੰਡਿਤਾਂ ਨੂੰ ਵਿਖਾ ਕੇ ਵੇਖ ਲਿਆ

ਤਕਦੀਰਾਂ ਸਾਥ ਛਡ ਗਈਆਂ ਨਹੀ ਤਾਂ ਦੂਰੀਆਂ ਨਾ ਪੈਣ ਦੇਣੀਆਂ ਸੀ
ਮਜਬੂਰ ਸੀ ਨਹੀਂ ਤਾਂ ‪ਹੰਝੂਆਂ ਦੀ ਬਰਸਾਤਾਂ ਨਾ ਪੈਣ ਦੇਣੀਆਂ ਸੀ

ਰੋ ਪਈ ਸੀ ਰੂਹ ਜਦ ਤੂੰ ਆਪਣਾ ਬਣਾ ਲਿਆ ਸੀ ਕਿਸੇ ਗੈਰ ਨੂੰ
ਅੱਖੀਆਂ ਹੋਈਆਂ ਬੰਦ ਹੁਣ ਸਲਾਮ ਤੇਰੇ ਸ਼ਹਿਰ ਨੂੰ

ਮੇਰੀਆਂ ਖਾਮੋਸ਼ੀਆ ਨੂੰ ਸਮਝਣ ਦੀ ਕੋਸ਼ਿਸ਼ ਜਰੂਰ ਕਰਿਆ ਕਰ
ਕਿਉਂਕਿ ਜਿਸ ਦਿਨ ਸਮਝ ਆ ਗਈ ਉਦੋ ਤੈਨੂੰ ਮੇਰੀ ਕਮੀ ਮਹਿਸੂਸ ਹੋਵੇਗੀ

ਟੁੱਟ ਜਾਂਦੇ ਨੇ ਸੱਚੇ ਦੋਸਤ ਵੀ ਮਿਲਦੇ ਨੇ
ਫਿਰ ਬਿੱਛੜ ਜਾਂਦੇ ਨੇ
ਪਰ ਜਦੋਂ ਇਕਠੇ ਗੁਜਾਰੇ ਦਿਨ ਯਾਦ ਆਉਂਦੇ ਨੇ
ਤਾਂ ਹੱਸਦੀ ਹੋਈ ਅੱਖਾਂ ਚੋ ਵੀ ਹੰਝੂ ਵੱਗ ਜਾਂਦੇ ਨੇ

ਇੰਝ ਨਹੀ ਹੁੰਦਾ ਕਿ ਦਿਨ ਨਹੀਂ ਚੜ੍ਹਦਾ ਤੇ ਰਾਤ ਨਹੀ ਹੁੰਦੀ
ਪਰ ਸਭ ਅਧੂਰਾ-ਅਧੂਰਾ ਲੱਗਦਾ ਜਦੋਂ ਗੱਲਬਾਤ ਨਹੀਂ ਹੁੰਦੀ

ਇਹ ਦੁਨੀਆਂ ਮੰਡੀ ਪੈਸੇ ਦੀ
ਹਰ ਚੀਜ਼ ਵਕੇਂਦੀ ਭਾਅ ਸੱਜਣਾ
ਇੱਥੇ ਰੋਂਦੇ ਚਿਹਰੇ ਨਹੀਂ ਵਿਕਦੇ
ਹੱਸਣ ਦੀ ਆਦਤ ਪਾ ਸੱਜਣਾਂ

ਮੈਨੂੰ ਬੇਵਫਾ ਕਹਿਣ ਤੋਂ ਪਹਿਲਾਂ ਮੇਰਾ ਖੂਨ ਨਿਚੋੜ ਲਵੀਂ
ਜੇ ਕਿਸੇ ਬੂੰਦ ਵਿੱਚੋਂ ਵਫਾ ਨਾਂ ਮਿਲੇ ਤਾਂ ਬੇਸ਼ੱਕ ਮੈਨੂੰ ਭੁੱਲ ਜਾਵੀਂ

ਇਕੱਲੇ ਤਾਂ ਅਸੀਂ ਪਹਿਲਾਂ ਵੀ ਜੀ ਰਹੇ ਸੀ ਨਾਂ ਜਾਣੇ
ਕਿਉਂ ਤਨਹਾ ਜਿਹੇ ਹੋ ਗਏ ਆਂ ਤੇਰੇ ਜਾਣ ਪਿੱਛੋਂ

ਜਿਹੜੇ ਮੁਸਾਫਿਰ ਆਪਣੇ ਕਦਮਾਂ ਤੇ ਯਕੀਨ ਰੱਖਦੇ ਹਨ
ਮੰਜ਼ਿਲ ਵੀ ਉਹਨਾਂ ਦੀ ਬੇਸਬਰੀ ਨਾਲ ਉਡੀਕ ਕਰ ਰਹੀ ਹੁੰਦੀ ਹੈ

ਤੂੰ ਉਹ ਪਲ ਸੀ ਜੋ ਮੁੜਨਾ ਨਹੀਂ

ਟੁੱਟੇ ਹੋਏ ਤਾਰੇ ਦਾ ਫਿਰ ਜੁੜਨਾ ਔਖਾ ਏ
ਛੱਡ ਤੁਰ ਗਿਆ ਸੱਜਣ ਫਿਰ ਮੁੜਨਾ ਔਖਾ ਏ

ਜਦੋਂ ਨਿਭਾਉਣੀਆਂ ਔਖੀਆਂ ਹੋ ਜਾਂਦੀਆਂ ਏ
ਫਿਰ ਮਜਬੂਰੀਆਂ ਦੇ ਨਾਮ ਤੇ ਰਿਸ਼ਤੇ ਖਤਮ ਕੀਤੇ ਜਾਂਦੇ ਨੇ

ਰਿਸ਼ਤੇ ਕਦੀ ਜ਼ਿੰਦਗੀ ਦੇ ਨਾਲ ਨਾਲ ਨਹੀਂ ਚੱਲਦੇ
ਪਰ ਸੱਚੇ ਰਿਸ਼ਤਿਆਂ ਦੇ ਪਿੱਛੇ ਪਿੱਛੇ ਜ਼ਿੰਦਗੀ ਚੱਲਦੀ ਹੈ

ਮਤਲਬ ਦਾ ਵਜਨ ਬਹੁਤ ਜਿਆਦਾ ਹੈ
ਤਾਂਹੀ ਤਾਂ ਮਤਲਬ ਨਿਕਲਦੇ ਹੀ ਰਿਸ਼ਤੇ ਹਲਕੇ ਹੋ ਜਾਂਦੇ ਨੇ

ਕੁੱਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ
ਚੁੱਪ ਰੁਹਾ ਤਾਂ ਸ਼ਮ੍ਹਾਦਾਨ ਕੀ ਕਹਿਣਗੇ

ਗੱਲਾਂ ਹੁਣ ਮਿੱਤਰਾਂ ਸਿਰ ਤੋਂ ਲੰਘਦੀਆਂ ਨੇ
ਚੁੱਪ ਸਮਝਣ ਵਾਲੇਓ ਸਮਝਦਾਰ ਬਦਲ ਗਏ

ਤੇਰੇ ਬੋਲਾਂ ਤੋਂ ਜਿਆਦਾ ਤੇਰੀ ਚੁੱਪ ਨੂੰ ਸੁਣਨਾ ਚੰਗਾ ਲਗਦਾ ਮੈਨੂੰ

ਬਹੁਤਾ ਬੋਲਣ ਵਾਲੇ ਜਦੋ ਚੁੱਪ ਹੁੰਦੇ ਆ ਤਾਂ ਕਾਰਨ ਆਮ ਨੀ ਹੁੰਦੇ

ਤੇਰਾ ਰੁੱਸ ਜਾਣਾ ਚੱਲ ਮੈਂ ਸਹਿ ਵੀ ਲਵਾਂ
ਪਰ ਮੈਥੋਂ ਸਹਿਣ ਨਹੀਂਓ ਹੁੰਦਾ ਤੇਰਾ ਚੁੱਪ ਰਹਿਣਾ