You are currently viewing punjabi status for whatsapp facebook
punjabi status

punjabi status for whatsapp facebook

punjabi status 2016

ਮਰਦੀ ਸੀ ਜਿਹੜੀ ਕਦੇ ‪‎ਮਿੱਤਰਾ ਦੀ ‪‎ਟੌਹਰ
ਤੇ ਮਰ ਗਈ ਉਹ ‪‎ਪਾਸਪੋਰਟਵਾਲੀ ਮੋਹਰ ਤੇ

ਚੇਹਰੇ ਅਜਨਬੀ ਹੋ ਜਾਣ ਤਾ ਕੋਈ ਗੱਲ ਨਹੀ,
ਪਰ ਜਦੋ ਰਵੈਯੇ ਅਜਨਬੀ ਹੋ ਜਾਣ ਤਾਂ ਬਹੁਤ ਤਕਲੀਫ ਹੁੰਦੀ ਆ

ਰੱਖਣੇ ਅਸਲੇ, ਨਜਿੱਠਣੇ ਮਸਲੇ, ਕੰਮ ਨਹੀ ਇਹ ਕਮਜ਼ੋਰਾਂ ਦੇ
ਫਿਰਦੇ ਹਰਖੇ, ਜਾਣੇ ਪਰਖੇ, ਜੋ ਦਾਅਵੇ ਕਰਦੇ ਜ਼ੋਰਾਂ ਦੇ

ਮੈਂ ਹਾਲੇ ਤੱਕ ਏਨਾਂ ਪਾਣੀ ਵੀ ਨੀਂ ਪੀਤਾ
ਜਿੰਨੇ ਕ ਮੈਂ ਤੇਰੇ ਪਿੱਛੇ ਹੰਝੂ ਪੀ ਗਿਆ

ਅਸੀਂ ਤਾਂ ਇਸ ਵਹਿਮ ਚ ਉਸਨੂੰ ਸਫਾਈ ਵੀ ਨਾ ਦੇ ਸਕੇ
ਕੇ ਰੱਬ ਬਿਨ ਬੋਲਿਆਂ ਸਭ ਕੁਝ ਜਾਂਦਾ ਹੈ

ਹੰਜੂਆ ਦੀ ਤਰ੍ਹਾ ਹੁੰਦੇ ਨੇ ਕੁੱਝ ਲੋਕ ਪਤਾ ਨਹੀ ਲੱਗਦਾ
ਕੇ ਸਾਂਥ ਦੇ ਰਹੇ ਨੇ ਜਾਂ ਸਾਂਥ ਛੱਡ ਰਹੇ ਨੇ

ਉਹੀ ਰਾਹਾਂ ਉਹੀ ਮੁਸਾਫਿਰ ਬੱਸ ਰਾਹੀਆਂ ਦੇ ਜ਼ਜਬਾਤ ਬਦਲ ਗਏ ਨੇ
ਉਹੀ ਮੈਂ ਹਾਂ ਉਹੀ ਤੂੰ ਏ, ਬੱਸ ਹਾਲਾਤ ਬਦਲ ਗਏ ਨੇ

ਮੈਂ ਤੈਨੂੰ ਕਿਵੇ ਰੋਕਦਾ ਜਾਂਦੀ ਵਾਰੀ ਮੇਰਾ ਕੋਈ ਹੱਕ ਨਹੀਂ ਸੀ
ਕਿਉਕਿ ਮੈਂ ਸੁਣਿਆ ਸੀ ਕਿ ਬੇਗਾਨਿਆਂ ਨੂੰ ਕਿਸੇ ਦੀ ਪਰਵਾਹ ਨਹੀਂ ਹੁੰਦੀ

ਇੰਞ ਵੀ ਹੁੰਦਾ ਸੁਪਨੇ ਸਾਰੇ ਖੁਦ ਦਫਨਾਉਣੇ ਪੈ ਜਾਂਦੇ ਨੇ
ਕਦੇ ਕਦੇ ਜਿਵੇਂ ਅੰਗ ਨਕਾਰੇ ਆਪ ਕਟਾਉਣੇ ਪੈ ਜਾਂਦੇ ਨੇ

ਸੂਰਜ ਪੈ ਗਿਆ ਠੰਡਾ ਤੇ ਤਾਰੇ ਹੋਗੇ
ਗਰਮ ਰੱਬਾ ਨਾ ਮਿਲੀ ਨਾ ਵਿੱਛੜੀ ਏ
ਕਿਹੋ ਜਹੇ ਮੇਰੇ ਕਰਮ ਰੱਬਾ

ਹੋਵੇ ਸੁਪਨੇ ਚ ਤੂੰ ਤੇ ਜਗਾਵੇ ਕੋਈ ਨਾ
ਸੋਚਾਂ ਮੇਰੀਆਂ ਚ ਤੂੰ ਤੇ ਬੁਲਾਵੇ ਕੋਈ ਨਾ
ਤੇਰੇ ਖਿਆਲਾਂ ਦੇ ਮੁੱਕਦਮੇ ਚ ਸਜਾ ਹੋਜੇ
ਹੋਵੇ ਉਮਰਾਂ ਦੀ ਕੈਦ ਤੇ ਛੁਡਾਵੇ ਕੋਈ ਨਾ

ਚੀਚੀ ਦੇ ਵਿੱਚ ਜਦ ਸੋਨੇ ਦੀ ਮੁੰਦਰੀ ਪੈ ਜਾਵੇ
ਚਾਂਦੀ ਵਾਲਾ ਛੱਲਾ ਹਰ ਕੋਈ ਲਾਹ ਹੀ ਦਿੰਦਾ ਹੈ

ਅਲਵਿਦਾ!! ਕਹਿਣ ਨਾਲ ਉਸਨੇ ਜ਼ਿੰਦਗੀ ਦਾ ਇੱਕ ਪਲ ਖੋਹਿਆ
ਤੇ ਅਸੀਂ ਉਸੇ ਇੱਕ ਪਲ ਵਿੱਚ ਪੂਰੀ ਜ਼ਿੰਦਗੀ ਖੋਹ ਦਿੱਤੀ

ਕੌਣ ਸਮਝ ਪਾਇਆ ਅੱਜ ਤੱਕ ਸਾਨੂੰ
ਆਪਣੇ ਹਾਦਸਿਆਂ ਦੇ ਇਕਲੌਤੇ ਗਵਾਹ ਹਾਂ ਅਸੀ

ਰੱਬ ਕਰੇ ਕਿ ਅੱਜ ਮੈਨੂੰ ਐਨੀ ਨੀਂਦ ਆਵੇ
ਕਿ ਫਿਰ ਕਦੇ ਮੇਰੀ ਅੱਖ ਨਾ ਖੁੱਲੇ

ਅੱਜ-ਕਲ ਤਾਂ ਉਹ ਨਵਿਆਂ ਨਾਲ ਯਾਰੀਆਂ ਨਿਭਾਉਣ ਲੱਗ ਪਏ
ਸਾਡੀ ਵਾਰੀ ਤਾਂ Busy Offline Talk 2 u later ਜਿਹੇ reply ਆਉਣ ਲੱਗ ਪਏ

ਦੇਖੀ ਹੁਣ ਤੂੰ ਨਾ ਬਦਲ ਜਾਈ ਇਸ ਬਦਲਦੀ ਦੁਨੀਆ ਤੇ
ਤੇਰੇ ਬਿੱਲੇ ਨੂੰ ਰੋਲ ਦੇਣਾ ਤੇਰੇ ਬਦਲੇ ਚੇਹਰੇ ਨੇ

ਰੂਹ ਤੱਕ ਪਹੁੰਚੀ ਪਈ ਆ ਜੀਦੀ ਸੂਰਤ ਯਾਰੋ ੳਏ
ਜਾਂਦੀ ਜਾਂਦੀ ਕਹਿ ਮੈਨੂੰ ਚੇਤੇ ਆਵੀ ਨਾ

ਉੱਪਰੋਂ ਦੀ ਲੰਘ ਗਏ ਮੋਹਬਤਾਂ ਦੇ ਕਾਫਲੇ
ਥੱਲੇਓਂ ਦੀ ਲੰਘ ਗਏ ਪਾਣੀਆਂ ਦੇ ਨੀਰ
ਨਾ ਹਾਣੀਆਂ ਦੇ ਹੋਏ ਨਾ ਪਾਣੀਆਂ ਦੇ ਨਦੀ ਦੇ
ਪੁਲਾਂ ਜਿਹੀ ਸਾਡੀ ਤਕਦੀਰ

ਵੇਖੀਂ ਹੁਣ ਤੂੰ ਨਾਂ ਬਦਲ ਜਾਵੀਂ
ਇਸ ਬਦਲਦੀ ਦੁਨੀਆ ਤੇ
ਤੇਰੇ ਯਾਰ ਨੂੰ ਰੋਲ ਦੇਣਾ
ਨੀਂ ਤੇਰੇ ਬਦਲੇ ਚੇਹਰੇ ਨੇਂ

ਹੁਣ ਕੋਈ ਫਰਕ ਨੀ ਪੈਂਦਾ ਖਵਾਹਿਸ਼ਾਂ ਅਧੋਰੀਆਂ ਰਹਿਣ ਤੇ
ਮੈ ਬਹੁਤ ਕਰੀਬ ਤੋਂ ਦੇਖਿਆ ਖੁਦ ਨੂੰ ਟੁੱਟਦੇ ਹੋਏ

ਉੱਡ ਗਿਆ ਨੂਰ ਮੁੱਖ ਦਾ
ਜਿੰਦ ਖਾ ਲਈ ਤੇਰਿਆ ਫਿਕਰਾ ਨੇ

ਜਦ ਮਿਲਕੇ ਬੈਠਾਂਗੇ ਤਾਂ ਗੱਲਾਂ ਬਹੁਤ ਕਰਨੀਆਂ ਨੇ
ਲਾਉਣਾ ਗਲ ਦੇ ਨਾਲ ਤੈਨੂੰ ਮੈਂ ਅੱਖਾਂ ਫੇਰ ਭਰਨੀਆਂ ਨੇ

ਯਾਦ ਰੱਖੀ ਭਾਵੇਂ ਭੁੱਲ ਜਾਵੀਂ
ਪਰ ਕਦੇ ਸਾਡੇ ਕਰਕੇ ਹੰਝੂ ਨਾ ਬਹਾਵੀ
ਤੇਰੇ ਆਪਣੇ ਤਾਂ ਅਸੀ ਕਦੇ ਬਣ ਨਾ ਸਕੇ
ਪਰ ਜੇ ਕਦੇ ਸਾਡੀ ਯਾਦ ਆਵੇ ਬੇਗਾਨੇ ਕਹਿ ਕੇ ਮਜਾਕ ਨਾ ਉਡਾਵੀਂ

ਕਰੇ ਡਾਢਾ ਜ਼ੁਲਮ ਤਸਵੀਰ ਤੇਰੀ
ਜੋ ਮੂੰਹੋਂ ਕੁਛ ਨਾ ਕਹਿੰਦੀ ਏ
ਮੈਂ ਰੋਵਾਂ ਇਹਨੂੰ ਗਲ ਲਾ ਕੇ
ਇਹ ਅੱਗੋਂ ਹੱਸਦੀ ਰਹਿੰਦੀ ਏ

ਫੱਟ ਸਮੇਂ ਨਾਲ ਨੇ ਭਰ ਜਾਂਦੇ ਤਲਵਾਰ
ਗੰਡਾਸੇ ਗੋਲੀ ਦੇ ਪਰ ਜ਼ਖਮ ਚੰਦਰੀਆਂ ਜੀਬਾ ਦੇ ਸਾਰੀ ਉਮਰ ਟਸਕਦੇ ਰਹਿੰਦੇ ਨੇ

ਤੇਰੇ ਲਯੀ ਰੋ ਰੋ ਕਟਿਆਂ ਜੋ ਰਾਤਾਂ ਉਹਨਾਂ ਰਾਤਾਂ ਦਾ ਹਿਸਾਬ ਲਾਉ ਕੌਣ ਵੇ
ਆਪਾਂ ਦੋਵੇਂ ਰੁੱਸ ਗਏ ਤਾਂ ਮਨਾਊਂ ਕੌਣ ਵੇ

ਕਿਉਂ ਨਾ ਸਮਝ ਸਕਿਆ ਕੋਈ ਅੱਖਾਂ ਦੀ ਉਦਾਸੀ
ਹਰ ਕੋਈ ਬੁੱਲਾਂ ਦੀ ਮੁਸਕਾਨ ਨੂੰ ਖ਼ੁਸ਼ੀ ਸਮਝ ਲੈਂਦਾ ਹੈ

ਉਹ ਹੁਣ ਵੀ ਮੇਰੇ ਵੱਲ ਤੱਕਦੇ ਨੇ ਪਰ ਦੀਦਾਰ ਹੋਰਾਂ ਦਾ ਕਰਦੇ ਨੇ
ਉਹ ਗੱਲ ਮੇਰੇ ਨਾਲ ਕਰਦੇ ਨੇ ਪਰ ਜ਼ਿਕਰ ਹੋਰਾਂ ਦਾ ਕਰਦੇ ਨੇ
ਹਾਲ ਤਾਂ ਮੇਰਾ ਪੁੱਛਦੇ ਨੇ ਪਰ ਫਿਕਰ ਹੋਰਾਂ ਦਾ ਕਰਦੇ ਨੇ
ਜੋ ਸਾਡੇ ਲਈ ਕਦੀ ਜਿਉਂਦੇ ਸੀ ਅੱਜ ਕਿਸੇ ਹੋਰ ਤੇ ਮਰਦੇ ਨੇ

ਜਜ਼ਬਾਤ ਨੀ ਸਮਝੇ ਕਮਲੀ ਨੇ
ਹਾਲਾਤ ਦੇਖ ਕੇ ਹੀ ਸਾਥ ਛਡ ਗਈ

ਬੇਵਫਾਈ ਤਾਂ ਰੀਤ ਹੈ ਦੁਨੀਆ ਦੀ
ਮੈਨੂੰ ਭੁਲਾ ਕੇ ਉਹਨੇ ਕਿਹੜਾ ਕਮਾਲ ਕਰਤੀ