You are currently viewing punjabi status for whatsapp facebook
punjabi status

punjabi status for whatsapp facebook

punjabi status in whatsapp

ਗੱਲ ਚੇਤੇ ਰੱਖੀ ਯਾਰਾਂ ਦੀ
ਤੂੰ ਤੜਫ ਤੜਫ ਕੇ ਮਰ ਜਾਣਾ

ਤੇਰੀਆਂ ਉਡੀਕਾਂ ਵਿੱਚ ਮੁੱਕੀ ਸ਼ਾਮ ਤੇ ਦੁਪਹਿਰ ਵੇ
ਮੇਰੀ ਨਿੱਕੀ ਜਿਹੀ ਮਲੂਕ ਜਿੰਦ ਤੂੰ ਨਾਂ ਕਰ ਐਡਾ ਕਹਿਰ ਵੇ

ਤੱਕਣਾ ਛੱਡਿਆ ਤੈਨੂੰ ਵੇਖੀ ਭੁੱਲ ਨਾ ਜਾਵੀ?
ਜਾਨ ਨਿਕਲਦੀ ਆਖਿਰ ਥੌੜਾ ਚਿਰ ਤਾਂ ਲਾਉਂਦੀ ਏ

ਮੇਰੀਆ ਅੱਖਾਂ ਵਿੱਚ ਹੰਝੂ ਨਹੀ ਥੋੜੀ ਜਿਹੀ ਨਮੀ ਆਂ
ਇਹਨਾਂ ਦੀ ਵਜ੍ਹਾ ਤੂੰ ਨਹੀਂ ਤੇਰੀ ਕਮੀ ਆਂ

ਕਹਿੰਦੀ ਸੀ ਕਿ ਤੇਰੇ ਤੋਂ ਗੱਲਾਂ ਵਿੱਚ ਕੋਈ ਨਹੀ ਜਿੱਤ ਸਕਦਾ
ਆਖਰ ਨੂੰ ਹਾਲਾਤਾਂ ਦਾ ਸਹਾਰਾ ਲੈ ਕੇ ਹਰਾ ਗਈ ਮੈਨੂੰ

ਯਾਰੀ ਟੁਟੀ ਤੋ ਬਾਦ ਵੀ ਜਿਹੜੇ ਹੱਸਕੇ ਟਾਈਮ ਲੰਘਾਈ ਜਾਂਦੇ ਨੇ
ਹੱਸਦੇ ਨੇ ਉਹ ਦੁਨੀਆਂ ਲਈ ਪਰ ਅੰਦਰੋ ਅੰਦਰੀ ਗੱਮ ਉਹਨਾ ਨੂੰ ਖਾਂਈ ਜਾਦੇ ਨੇ

ਮੇਰੇ ਦਿੱਲ ਦਾ ਸ਼ੰਦੂਕ ਕਿਤੇ ਖੋਲ ਕੇ ਤਾਂ ਦੇਖੀ
ਇਸ ਵਿੱਚ ਤੈਨੂੰ ਸਿਰਫ ਤੇ ਸਿਰਫ ਤੇਰੀਆਂ ਹੀ ਯਾਦਾਂ ਮਿਲਣਗੀਆਂ

ਕਿਸੇ ਹੋਰ ਦੇ ਗੁਨਾਹਾ ਦੀ ਸ਼ਜਾ ਮੈਨੂੰ ਦੇ ਚੱਲੀ
ਕਰਕੇ ਟਾਇਮ ਪਾਸ ਮੇਰੇ ਨਾਲ ਹੁਣ ਕਹਿੰਦੀ ਮੈਂ ਖੁਸ਼ ਕੱਲੀ

ਸਾਡੀ ਜਿੰਦ ਨੂੰ ਸਿਆਪੇ ਬਿੱਲੋ ਉਦੋਂ ਮੁੱਕਣੇ
ਜਦੋਂ ਚਾਰ ਬੰਦੇ ਲੈ ਗਏ ਮੋਢਿਆਂ ਤੇ ਚੱਕ ਨੀਂ

ਤੂੰ ਕੀ ਜਾਣੇ ਤੇਰੇ ਬਿਨਾਂ ਮੈਂ ਕਿੰਨਾ ਇਕੱਲਾ ਹੋ ਗਿਆ
ਪੁੱਛੀ ਕਦੇ ਉਹਨਾਂ ਰਾਤਾਂ ਤੋਂ ਜੋ ਕਹਿੰਦੀਆ ਕਿ ਅੱਜ ਤਾਂ ਸੌ ਕੇ ਦੇਖਲਾ

ਇੱਕ ਪਿਲੌ ਥੱਲੇ ਦਬਾ ਕੇ ਰੱਖੇ ਨੇ ਤੇਰੇ ਖਿਆਲ
ਇੱਕ ਤਸਵੀਰ ਬੇਪਨਾਹ ਇੱਸ਼ਕ ਅਤੇ ਬਹੁਤ ਸਾਰੇ ਸਾਲ

ਕੁਝ ਗੈਰ ਅਜਿਹੇ ਮਿਲੇ ਜੋ
ਆਪਣਾ ਬਣਾ ਗਈ ਕੁਝ
ਆਪਣੇ ਅਜਿਹੇ ਨਿਕਲੇ
ਜੋ ਗੈਰ ਹੋਣ ਦਾ ਮਤਲਬ ਸਮਝਾ ਗਈ

ਅਸੀ ਉਸ ਦੇ ਹਾ
ਇਹ ਰਾਜ ਤਾ ਉਹ ਜਾਣ ਚੁੱਕੇ ਨੇ
ਪਰ ਉਹ ਕਿਸ ਦੇ ਨੇ
ਬਸ ਇਹੀ ਸਵਾਲ ਰਾਤਾ ਨੂੰ ਸੌਣ ਨਹੀ ਦਿੰਦਾ

ਤੇਰੇ ਲਈ ਤਾਂ ਬੜਾ ਚਿਰ ਹਨੇਰੀਆਂ ਨਾਲ ਲੜੇ ਆਂ
ਤਾਹੀ ਅੱਜ ਟਾਹਣੀਂ ਨਾਲੋਂ ਪੱਤੇ ਵਾਗੂੰਂ ਝੜੇ ਆਂ
ਕੱਢਿਆ ਤੂੰਂ ਦੱਸ ਕਿਹੜੇ ਜਨਮਾਂ ਦਾ ਵੈਰ ਨੀ
ਜਾਨ ਨੂੰ ਕੀ ਕਰਾ ਤੇਰੀ ਜਾਨ ਤੋਂ ਬਗੈਰ ਨੀ

ਪਤਾ ਨਹੀ ਕਿੱਥੇ ਵਕਤ ਗੁਜਰਦਾ ਏ ਉਸਦਾ ਹੁਣ
ਜਿਸ ਲਈ ਵਕਤ ਤੋ ਵੀ ਜਰੂਰੀ ਸੀ ਮੈ ਕਦੇ

ਸਾਡੀਆਂ ਅੱਖਾਂ ਨੂੰ ਕੀ ਸਜ਼ਾ ਮਿਲੀ ਏ ਯਾਰਾ
ਜੋ ਤੱਕਦੀਆਂ ਨੇ ਤੇਰੀਆਂ ਰਾਹਾਂ ਨੂੰ
ਜਿਹੜੀਆਂ ਤੈਨੂੰ ਗਲ ਲਾਉਣ ਨੂੰ ਤਰਸ ਗਈਆਂ
ਕੀ ਜਵਾਬ ਦੇਵਾਂ ਹੁਣ ਓੁਹਨਾਂ ਬਾਹਾਂ ਨੂੰ

ਕੁੱਝ ‘ਗੈਰ’ ਐਸੇ ਮਿਲੇ ਜੋ ਮੈਨੂੰ ‘ਆਪਣਾ’ ਬਣਾ ਗਏ
ਪਰ ਕੁੱਝ ‘ਆਪਣੇ’ ਐਸੇ ਮਿਲੇ ਜੋ ‘ਗੈਰ’ ਦਾ ‘ਮਤਲਬ’ ਸਮਝਾ ਗਏ

ਉਹ ਮਹਿੰਗੇ ਖਿਡੌਣੇ ਵਰਗੀ ਸੀ
ਤੇ ਮੈਂ ਗਰੀਬ ਦੇ ਬੱਚੇ ਵਰਗੇ
ਬੱਸ ਦੇਖਦਾ ਈ ਰਹਿ ਗਿਆ